FacebookTwitterg+Mail

5600 ਰੁਪਏ ਦੇ ਬਿੱਲ ਨਾਲ ਐਕਟਰ ਨੇ ਦਿੱਤੀ 1.40 ਲੱਖ ਰੁਪਏ ਦੀ ਟਿਪ, ਤਸਵੀਰ ਵਾਇਰਲ

donnie wahlberg tip
05 January, 2020 02:16:30 PM

ਨਿਊਯਾਰਕ(ਬਿਊਰੋ) : ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸਿਤਾਰੇ ਚੈਰਿਟੀ ਕਰਦੇ ਰਹਿੰਦੇ ਹਨ। ਕਈ ਵਾਰ ਆਪਣੀ ਚੈਰਿਟੀ ਨੂੰ ਲੈ ਕੇ ਉਹ ਸੁਰਖੀਆਂ 'ਚ ਵੀ ਛਾ ਜਾਂਦੇ ਹਨ ਪਰ ਫਿਲਹਾਲ ਇਕ ਹਾਲੀਵੁੱਡ ਅਦਾਕਾਰ ਹੋਟਲ 'ਚ ਬਿੱਲ ਨਾਲ ਦਿੱਤੀ ਗਈ ਟਿਪ ਕਾਰਨ ਸੁਰਖੀਆ ਵਿਚ ਹੈ। ਉਂਝ ਤਾਂ ਹੋਟਲ 'ਚ ਟਿਪ ਦੇਣੀ ਆਮ ਗੱਲ ਹੈ ਪਰ ਹਾਲੀਵੁੱਡ ਅਦਾਕਾਰ ਤੇ ਸਿੰਗਰ ਡੌਨੀ ਵਾਲਬਰਗ ਨੇ ਜੋ ਟਿਪ ਦਿੱਤੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਦਰਅਸਲ, ਡੌਨੀ ਵਾਲਬਰਗ ਨੇ ਨਿਊ ਈਅਰ 'ਤੇ ਰੈਟਸੋਰੈਂਟ ਦੀ ਵੇਟ੍ਰੈੱਸ ਨੂੰ ਬਿੱਲ ਨਾਲ ਮੋਟੀ ਟਿਪ ਦੇ ਦਿੱਤੀ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਇਸ ਦੇ ਨਾਲ ਹੀ ਉਹ ਬਿੱਲ ਵੀ ਵਾਇਰਲ ਹੋ ਰਿਹਾ ਹੈ, ਜਿਸ ਦੇ ਨਾਲ ਐਕਟਰ ਨੇ ਟਿਪ ਦਿੱਤੀ ਹੈ ਤੇ ਆਪਣਾ ਮੈਸੇਜ ਲਿਖਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਗੱਲ ਸੱਚ ਹੈ ਕਿ ਡੌਨੀ ਨੇ ਨਿਊ ਈਅਰ 'ਤੇ ਇਕ ਰੈਸਟੋਰੈਂਟ 'ਚ ਕਰਬ 5600 ਰੁਪਏ ਕੀਮਤ ਵਾਲੇ ਬਿੱਲ ਨਾਲ 1.40 ਲੱਖ ਰੁਪਏ ਟਿਪ ਵਜੋਂ ਦੇ ਦਿੱਤੇ। ਉਨ੍ਹਾਂ ਨੇ ਟਿਪ ਦਿੰਦੇ ਹੋਏ ਬਿੱਲ 'ਤੇ ਇਕ ਮੈਸੇਜ ਲਿਖਿਆ ਤੇ ਇਸ ਨੂੰ 2020 ਦਾ ਟਿਪ ਚੈਲੇਂਜ ਦੱਸਿਆ ਹੈ। ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਜੇਨੀ ਨੇ ਮਿਸ਼ੀਗਨ ਸਥਿਤ ਇਕ ਰੈਸਟੋਰੈਂਟ 'ਚ ਖਾਣਾ ਖਾਧਾ ਸੀ।


Tags: Donnie WahlbergTipAmerican ActorThe Sixth SenseJenny McCarthyHollywood Film Starsਹਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari