FacebookTwitterg+Mail

ਐਮੀ ਐਵਾਰਡ: ਪ੍ਰਿਯੰਕਾ ਨੇ ਦਿਲਕਸ਼ ਲੁੱਕ ਨਾਲ ਉਡਾਏ ਸਭ ਦੇ ਹੋਸ਼, ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼

emmy awards 2017
18 September, 2017 02:07:04 PM

ਮੁੰਬਈ— ਦੇਸੀ ਗਰਲ ਪ੍ਰਿਯੰਕਾ ਚੋਪੜਾ ਇਕ ਵਾਰ ਫਿਰ ਤੋਂ ਸੁਰਖੀਆ 'ਚ ਆ ਗਈ ਹੈ। ਇਸ ਵਾਰ ਉਹ ਆਪਣੀ ਡਰੈੱਸ ਨੂੰ ਲੈ ਕੇ ਚਰਚਾ ਬਟੋਰ ਰਹੀ ਹੈ। ਅਸਲ 'ਚ ਜਿਵੇਂ ਹੀ ਪ੍ਰਿ੍ਰਯੰੰਕਾ ਨੇ 69ਵੇਂ ਐਮੀ ਐਵਾਰਡਜ਼ ਦੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ ਤਾਂ ਉੱਥੇ ਮੌਜੂਦ ਸਾਰਿਆਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ।

Punjabi Bollywood Tadka

ਪ੍ਰਿਯੰਕਾ 69ਵੇਂ ਐਮੀ ਐਵਾਰਡ 'ਚ ਵ੍ਹਾਈਟ ਕਲਰ ਦੀ ਪੰਖਾਂ ਵਾਲੇ ਆਊਟਫਿੱਟ 'ਚ ਨਜ਼ਰ ਆਈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।  

Punjabi Bollywood Tadka

ਜਾਣਕਾਰੀ ਮੁਤਾਬਕ ਇਸ ਐਵਾਰਡ ਇਵੈਂਟ 'ਚ ਰੀਜ ਵਿਦਰਸਪੂਨ, ਨਿਕੋਲ ਕਿਡਮੈਨ, ਸ਼ੈਲੇਨ ਵਡੂਲੀ ਅਤੇ ਮੈਟ ਬੋਮਰ ਵਰਗੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਪਰ ਸਾਰਿਆਂ ਦੀਆਂ ਨਜ਼ਰਾਂ ਸਿਰਫ ਪ੍ਰਿਯੰਕਾ 'ਤੇ ਟਿਕੀਆਂ ਰਹੀਆਂ।

Punjabi Bollywood Tadka

ਐਕਟਰ ਐਂਥਨੀ ਐਂਡਰਸਨ ਦੇ ਨਾਲ ਪ੍ਰਿਯੰਕਾ ਨੇ 'ਆਊਟਸਟੈਂਡ ਵੈਰਾਇਟੀ ਟਾਕ ਸੀਰੀਜ਼' ਦਾ ਐਵਾਰਡ ਪੇਸ਼ ਕੀਤਾ। ਸਟੇਜ 'ਤੇ ਉਨ੍ਹਾਂ ਦੀ ਅਤੇ ਐਂਥਨੀ ਦੀ ਕੈਮਿਸਟਰੀ ਇਕ-ਦੂਜੇ ਨਾਲ ਕਾਫੀ ਚੰਗੀ ਲੱਗ ਰਹੀ ਸੀ। ਇਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਪ੍ਰਿਯੰਕਾ ਭਲੇ ਹੀ ਐਮੀ ਐਵਾਰਡ ਦੀ ਲਿਸਟ 'ਚ ਸ਼ਾਮਲ ਨਹੀਂ ਹੋਈ ਹੋਵੇ ਪਰ ਉਨ੍ਹਾਂ ਦੀ ਡਰੈੱਸ ਨੇ ਸਾਰਿਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ। ਟਵਿਟਰ 'ਤੇ ਪ੍ਰਿਯੰਕਾ ਦੀ ਡਰੈੱਸ ਅਤੇ ਲੁੱਕ ਦੀ ਬਹੁਤ ਤਾਰੀਫ ਹੋ ਰਹੀ ਹੈ। ਭਾਰਤ ਦੇ ਪ੍ਰਸ਼ੰਸਕਾਂ ਨੇ ਜਿੱਥੇ ਟਵਿਟਰ 'ਤੇ ਤਾਰੀਫਾਂ ਦੇ ਪੁੱਲ ਬੰਨ ਰਹੇ ਹਨ, ਉੱਥੇ ਵਿਦੇਸ਼ੀ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਇਹ ਖੂਬਸੂਰਤ ਅੰਦਾਜ਼ ਕਾਫੀ ਪਸੰਦ ਆਇਆ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੇ ਪਹਿਲੀ ਵਾਰ ਐਮੀ ਐਵਾਰਡਜ਼ 'ਚ ਸ਼ਿਰਕਤ ਨਹੀਂ ਕੀਤੀ ਹੈ ਬਲਕਿ ਇਹ ਉਨ੍ਹਾਂ ਦਾ ਦੂਜਾ ਮੌਕਾ ਹੈ। ਪਿਛਲੀ ਵਾਰ ਫਿਲਮ 'ਅਵੈਂਜਰਸ' 'ਚ ਨੈਗੇਟਿਵ ਕਿਰਦਾਰ ਨਿਭਾਉਣ ਵਾਲੇ ਟਾਪ ਹਿਡਲਸਟਨ ਦੇ ਨਾਲ ਪ੍ਰਿਯੰਕਾ ਨੇ ਐਵਾਰਡ ਪੇਸ਼ਕਾਰੀ ਦਿੱਤੀ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਿਯੰਕਾ ਦੇ ਆਫੀਸ਼ੀਅਲ ਫੈਨ ਕਲੱਬ ਪੇਜ਼ 'ਤੇ ਕੁਝ ਤਸਵੀਰਾਂ ਵਾਰਿਲ ਹੋ ਰਹੀਆਂ ਹਨ, ਜਿਸ 'ਚ ਉਹ ਐਵਾਰਡਜ਼ ਨਾਈਟ ਦੇ ਲਈ ਤਿਆਰੀ ਹੁੰਦੀ ਦਿਖ ਰਹੀ ਹੈ। ਇਸ ਤੋਂ ਇਲਾਵਾ ਐਵਾਰਡ ਨਾਈਟ 'ਚ ਉਨ੍ਹਾਂ ਦੇ ਐਂਟਰੀ ਦੇ ਵੀ ਕੁਝ ਵੀਡੀਓਜ਼ ਸਾਹਮਣੇ ਆਏ ਹਨ।


Tags: Priyanka Chopra Emmy Awards 2017Nicole KidmanTom HiddlestonBollywood ActressHollywood celebrity