FacebookTwitterg+Mail

'ਹਿੰਦੀ ਮੀਡੀਅਮ' ਦੀ ਅਦਾਕਾਰਾ 'ਤੇ ਲੱਗਾ ਟੈਕਸ ਚੋਰੀ ਕਰਨ ਦਾ ਦੋਸ਼, ਘਰ ਨੂੰ ਕੀਤਾ ਸੀਲ

fbr seals houses of film stars noor  saba qamar over tax evasion
08 September, 2017 12:49:44 PM

ਮੰਬਈ— ਪਾਕਿਸਤਾਨੀ ਦੀਆਂ ਦੋ ਅਦਾਕਾਰਾਂ ਦੇ ਘਰ ਸਰਕਾਰੀ ਤਾਲਾ (ਜ਼ਿੰਦਾ) ਲਾ ਦਿੱਤਾ ਗਿਆ ਹੈ। ਅਸਲ 'ਚ ਮਾਮਲਾ ਟੈਕਸ ਚੋਰੀ ਕਰਨ ਦਾ ਹੈ। ਇਹ ਤਾਲਾ ਫੇਡਰਲ ਬੋਰਡ ਆਫ ਰੇਵੇਨਿਊ ਵਿਭਾਗ ਵਲੋਂ ਲਾਇਆ ਗਿਆ ਹੈ। ਐੱਫ. ਬੀ. ਆਰ. ਨੇ ਅਦਾਕਾਰਾ ਨੂਰ ਤੇ ਸਬਾ ਕਮਰ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਨੂਰ 'ਤੇ ਰੁਪਏ 1.5 ਮਿਲੀਅਨ ਟੈਕਸ ਚੋਰੀ ਤੋ ਸਬਾ ਕਮਰ 'ਤੇ ਰੁਪਏ 3.4 ਮਿਲੀਅਨ ਟੈਕਸ ਦੀ ਚੋਰੀ ਦਾ ਦੋਸ਼ ਹੈ।

Punjabi Bollywood Tadka

ਐੱਫ. ਬੀ. ਆਰ. ਨੇ ਦੱਸਿਆ ਕਿ ਇਨੀ ਦਿਨੀਂ ਅਦਾਕਾਰਾਂ ਨੂੰ ਪਹਿਲਾ ਕਈ ਨੋਟਿਸ ਭੇਜੇ ਜਾ ਚੁੱਕੇ ਹਨ ਪਰ ਕੋਈ ਪ੍ਰਤੀਕਿਰਿਆ ਨਾ ਮਿਲਣ ਕਾਰਨ ਘਰਾਂ ਨੂੰ ਸੀਲ ਕਰਨ ਦਾ ਕਦਮ ਚੁੱਕਣਾ ਪਿਆ। ਸਬਾ ਕਮਰ ਨੇ ਹਾਲ ਹੀ 'ਚ ਬਾਲੀਵੁੱਡ ਫਿਲਮ 'ਹਿੰਦੀ ਮੀਡੀਅਮ' ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਇਰਫਾਨ ਖਾਨ ਦੇ ਓਪੋਜਿਟ ਕਿਰਦਾਰ ਨਿਭਾਇਆ ਸੀ।


Tags: Bollywood Movie Hindi Medium. Saba QamarNoor Federal Board of Revenueਸਬਾ ਕਮਰ ਨੂਰ