FacebookTwitterg+Mail

ਗਗਨ ਕੋਕਰੀ ਤੇ ਹਰਸਿਮਰਨ ਨੇ ਬੁਸ਼ਫਾਇਰ ਪੀੜਤਾਂ ਲਈ ਕੀਤਾ ਅਜਿਹਾ ਕੰਮ, ਜੋ ਬਣਿਆ ਚਰਚਾ 'ਚ

gagan kokri and harsimran helped australia bushfire victims
15 January, 2020 12:13:15 PM

ਜਲੰਧਰ (ਬਿਊਰੋ) — ਆਸਟ੍ਰੇਲੀਆ ਦੇ ਲੋਕ ਇਨ੍ਹੀਂ ਦਿਨੀਂ ਕਾਫੀ ਮੁਸ਼ਕਿਲ ਦੌਰ 'ਚੋਂ ਗੁਜਰ ਰਹੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਬੀਤੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਦੇ ਜੰਗਲਾਂ 'ਚ ਭਿਆਨਕ ਅੱਗ ਨੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ, ਜਿਸ 'ਚ ਲਗਭਗ 50 ਕਰੋੜ ਤੋਂ ਵੱਧ ਜਾਨਵਰਾਂ ਦੀ ਮੌਤ ਅੱਗ 'ਚ ਸੜਨ ਕਾਰਨ ਹੋਈ ਹੈ। ਇਸ ਅੱਗ ਨਾਲ ਲਗਭਗ 2000 ਤੋਂ ਵਧ ਮਕਾਨ ਸੜ ਗਏ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।


ਇਸ ਮੁਸ਼ਕਿਲ ਦੀ ਘੜੀ 'ਚ ਕਈ ਸੰਸਥਾਵਾਂ ਅੱਗੇ ਆ ਕੇ ਮਦਦ ਕਰ ਰਹੀਆਂ ਹਨ। ਜਿਸ ਦੇ ਚੱਲਦਿਆਂ ਪੰਜਾਬੀ ਸੰਗੀਤ ਜਗਤ ਵੀ ਪਿੱਛੇ ਨਹੀਂ ਰਿਹਾ ਹੈ। ਮਸ਼ਹੂਰ ਪੰਜਾਬੀ ਗਾਇਕ ਗਗਨ ਕੋਕਰੀ ਤੇ ਹਰਸਿਮਰਨ ਵੀ ਬੁਸ਼ਫਾਇਰ ਪੀੜਤਾਂ ਦੀ ਸੇਵਾ ਲਈ ਅੱਗੇ ਆਏ ਹਨ। ਦੋਵਾਂ ਗਾਇਕਾਂ ਨੇ ਬੁਸ਼ਫਾਇਰ ਰਿਲੀਫ ਕੰਸਰਟ ਨਾਲ 54,213 ਡਾਲਰ ਬੁਸ਼ਫਾਇਰ ਪੀੜਤਾਂ ਲਈ ਇਕੱਠੇ ਕੀਤੇ ਹਨ। ਇਸ ਕੰਸਰਟ ਤੋਂ ਇਕੱਠੀ ਹੋਈ ਰਾਸ਼ੀ ਉਹ ਪੀੜਤਾਂ ਦੀ ਸੇਵਾ ਕਰਨ 'ਚ ਲਾਉਣਗੇ।


ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਹਰਸਿਮਰਨ ਨਾਲ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ''ਬਹੁਤ ਬਹੁਤ ਧੰਨਵਾਦ ਮੈਲਬਰਨ ਦੀ ਸਾਰੀ ਇੰਡੀਅਨ ਕਮਿਊਨਿਟੀਸੀ ਦਾ, ਜਿਨ੍ਹਾਂ ਕਰਕੇ ਬੁਸ਼ਫਾਇਰ ਰਿਲੀਫ ਕੰਸਰਟ ਰਾਹੀਂ 54,213 ਡਾਲਰ ਇਕੱਠੇ ਹੋਏ। ਬੁਸ਼ਫਾਇਰ ਪੀੜਤਾਂ ਦੇ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਭ ਨੂੰ ਪ੍ਰਮਾਤਮਾ ਬਹੁਤ ਸੁੱਖੀ ਰੱਖੇਗਾ।''

Punjabi Bollywood Tadka
ਦੱਸ ਦਈਏ ਕਿ ਇਸ ਕੰਮ ਲਈ ਗਗਨ ਕੋਕਰੀ ਤੇ ਹਰਸਿਮਰਨ ਦੀ ਸੋਸ਼ਲ ਮੀਡੀਆ 'ਤੇ ਖੂਬ ਤਾਰੀਫ ਹੋ ਰਹੀ ਹੈ। ਆਸਟ੍ਰੇਲੀਆ 'ਚ ਵੱਡੀ ਗਿਣਤੀ 'ਚ ਪੰਜਾਬੀ ਵੱਸਦੇ ਹਨ, ਜਿਸ ਦੇ ਚੱਲਦਿਆਂ ਪੰਜਾਬੀ ਵੱਧ ਚੜ੍ਹ ਕੇ ਖਾਣ ਦੀ ਸਮੱਗਰੀ ਤੇ ਮਾਲੀ ਰਾਸ਼ੀ ਨਾਲ ਅੱਗੇ ਹੋ ਕੇ ਮਦਦ ਕਰ ਰਹੇ ਹਨ।


Tags: Gagan KokriHarsimranHelpedAustralia Bushfire VictimsInstagram PostPunjabi Singer

About The Author

sunita

sunita is content editor at Punjab Kesari