FacebookTwitterg+Mail

ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ ਗਿੱਪੀ ਗਰੇਵਾਲ

gippy grewal s visit to pakistan nankana sahib
21 January, 2020 11:09:21 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਇੱਕ ਸੰਧੂ ਹੁੰਦਾ ਸੀ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਇਸ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਗਿੱਪੀ ਗਰੇਵਾਲ ਨਨਕਾਣਾ ਸਾਹਿਬ ਵਿਖੇ ਪਹੁੰਚੇ, ਜਿਥੇ  ਉਨ੍ਹਾਂ ਨੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤੀਆਂ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮੱਥਾ ਟੇਕਿਆ ਤੇ ਚੌਰ ਸਾਹਿਬ ਦੀ ਸੇਵਾ ਕੀਤੀ।

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ 'ਚ ਲਿਖਿਆ, ''ਨਨਕਾਣਾ ਸਾਹਿਬ।''

ਗਿੱਪੀ ਵਲੋਂ ਤਸਵੀਰਾਂ ਪੋਸਟ ਕਰਨ ਤੋਂ ਬਾਅਦ ਕਈ ਪੰਜਾਬੀ ਸਿਤਾਰੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਮੈਂਟਸ ਕਰ ਰਹੇ ਹਨ।

ਕੁਝ ਦਿਨ ਪਹਿਲਾਂ ਹੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦਾ ਟੀਜ਼ਰ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਫਿਲਮ ਦੇ ਟੀਜ਼ਰ 'ਚ ਦੋਸਤੀ-ਯਾਰੀ ਤੇ ਪਿਆਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਇਸ ਫਿਲਮ ਦੀ ਪੂਰੀ ਕਹਾਣੀ ਸੰਧੂ ਨਾਂ ਦੇ ਵਿਅਕਤੀ ਦੇ ਆਲੇ-ਦੁਆਲੇ ਘੁੰਮੇਗੀ। ਫਿਲਮ 'ਇੱਕ ਸੰਧੂ ਹੁੰਦਾ ਸੀ' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। 'ਇਕ ਸੰਧੂ ਹੁੰਦਾ ਸੀ' ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।

ਦੱਸ ਦਈਏ ਕਿ ਗਿੱਪੀ ਦਾ ਜਨਮ 2 ਜਨਵਰੀ 1982 ਨੂੰ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ ਸੀ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ। ਗਿੱਪੀ ਗਰੇਵਾਲ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਗਾਇਕੀ ਦੇ ਨਾਲ-ਨਾਲ ਐਕਟਿੰਗ ਦੇ ਖੇਤਰ 'ਚ ਵੀ ਇਕ ਵੱਖਰਾ ਹੀ ਮੁਕਾਮ ਹਾਸਲ ਕਰ ਚੁੱਕੇ ਹਨ। 

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ 'ਜਿਨੇ ਮੇਰਾ ਦਿਲ ਲੁਟਿਆ', 'ਮਿਰਜ਼ਾ ਦਿ ਅਨਟੋਲਡ ਸਟੋਰੀ', 'ਕੈਰੀ ਆਨ ਜੱਟਾ', 'ਸਿੰਘ ਵੇਡਸ ਕੌਰ', 'ਲੱਕੀ ਦੀ ਅਣਲੱਕੀ ਸਟੋਰੀ', 'ਬੈਸਟ ਆਫ ਲਕ', 'ਭਾਜੀ ਇਨ ਪ੍ਰੋਬਲਮ', 'ਮੇਲ ਕਰਾਦੇ ਰੱਬਾ', 'ਮਿਰਜ਼ਾ ਦਿ ਅਨਟੋਲਡ ਸਟੋਰੀ', 'ਅਰਦਾਸ', 'ਅਰਦਾਸ ਕਰਾਂ', 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ', 'ਮੰਜੇ ਬਿਸਤਰੇ', 'ਡਾਕਾ' ਆਦਿ ਫਿਲਮਾਂ 'ਚ ਕੰਮ ਕਰ ਚੁੱਕੇ ਹਨ। 


Tags: Gippy GrewalNankana SahibLahorePakistanIk Sandhu Hunda SiPunjabi Movie

About The Author

sunita

sunita is content editor at Punjab Kesari