ਜਲੰਧਰ— ਪੰਜਾਬੀ ਸੱਭਿਆਚਾਰਕ ਗਾਇਕੀ ਤੇ ਅਦਾਕਾਰੀ ਨਾਲ ਗੁਰਦਾਸ ਮਾਨ ਨੇ ਦੇਸ਼ਾਂ-ਵਿਦੇਸ਼ਾਂ 'ਚ ਖਾਸ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਦੇ ਫੈਨਜ਼ ਸਿਰਫ ਪੰਜਾਬ 'ਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ 'ਚ ਵੀ ਕਾਫੀ ਹਨ। ਗੁਰਦਾਸ ਮਾਨ ਸੱਭਿਆਚਾਰਕ ਗਾਇਕੀ ਲਈ ਜਾਣੇ ਜਾਂਦੇ ਹਨ। ਹਰੇਕ ਗੀਤ 'ਚ ਉਨ੍ਹਾਂ ਨੇ ਪੰਜਾਬੀਅਤ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੱਤਾ ਹੈ।
![Punjabi Bollywood Tadka](http://static.jagbani.com/multimedia/09_50_3052420002-ll.jpg)
ਹਾਲ ਹੀ 'ਚ ਗੁਰਦਾਮ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਪੰਜਾਬ ਨਹੀਂ ਕੈਨੇਡਾ ਦੀ ਹੈ। ਦੱਸ ਦਈਏ ਕਿ ਗੁਰਦਾਸ ਮਾਨ ਕੈਨੇਡਾ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਗਏ ਸਨ। ਵਿਆਹ 'ਚ ਉਨ੍ਹਾਂ ਨੇ ਆਪਣੇ ਗੀਤ 'ਮੱਖਣਾ' ਤੇ ਖੂਬ ਭੰਗੜਾ ਪਾਇਆ ਤੇ ਆਪਣੇ ਨਾਲ ਹੋਰਾਂ ਨੂੰ ਨਚਾਇਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ 'ਚ ਗੁਰਦਾਸ ਮਾਨ ਕਿਵੇਂ ਬਾਕੀਆਂ ਨੂੰ ਨਚਾਅ ਰਹੇ ਹਨ।