FacebookTwitterg+Mail

ਤੈਮੂਰ ਨੂੰ ਪਿੱਛੇ ਛੱਡ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਮੁੰਡਾ ਨਿਕਲਿਆ ਕਿਊਟਨੈੱਸ 'ਚ ਅੱਗੇ

hadrien trudeau taimur ali khan
21 February, 2018 08:32:49 PM

ਮੁੰਬਈ (ਬਿਊਰੋ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੂਰੇ ਪਰਿਵਾਰ ਨਾਲ ਭਾਰਤ ਦੇ 7 ਦਿਨਾ ਦੌਰੇ 'ਤੇ ਹਨ। ਜਸਟਿਨ ਟਰੂਡੋ ਆਪਣੇ 'ਕੂਲ' ਅੰਦਾਜ਼ ਲਈ ਦੁਨੀਆ ਭਰ 'ਚ ਪ੍ਰਸਿੱਧ ਹਨ ਪਰ ਭਾਰਤ ਆਉਣ 'ਤੇ ਸਾਰਿਆਂ ਦੀਆਂ ਨਜ਼ਰਾਂ ਪੀ. ਐੱਮ. ਟਰੂਡੋ ਦੇ ਛੋਟੇ ਬੇਟੇ ਹੈਡਰੀਨ 'ਤੇ ਹਨ। ਹੈਡਰੀਨ ਦੀ ਕਿਊਟਨੈੱਸ ਦੇ ਚਲਦਿਆਂ ਅਕਸਰ ਇੰਟਰਨੈੱਟ 'ਤੇ ਸੁਰਖੀਆਂ 'ਚ ਰਹਿਣ ਵਾਲਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਵੀ ਪਿੱਛੇ ਰਹਿ ਗਿਆ ਹੈ।
Punjabi Bollywood Tadka
ਇੰਟਰਨੈੱਟ 'ਤੇ ਕਈ ਯੂਜ਼ਰਸ ਇਨ੍ਹਾਂ ਦੋਵਾਂ ਕਿਊਟ ਬੱਚਿਆਂ 'ਚੋਂ ਕੌਣ ਜ਼ਿਆਦਾ ਕਿਊਟ ਹੈ, ਵਰਗੀਆਂ ਗੱਲਾਂ ਕਰ ਰਹੇ ਹਨ। ਪਹਿਲਾਂ ਤਾਜ ਮਹਿਲ ਤੇ ਮੰਗਲਵਾਰ ਨੂੰ ਮੁੰਬਈ 'ਚ ਬਿਜ਼ਨੈੱਸ ਟਾਈਕੂਨਜ਼ ਤੇ ਬਾਲੀਵੁੱਡ ਦੀਆਂ ਹਸਤੀਆਂ ਨੂੰ ਮਿਲਣ ਤੋਂ ਬਾਅਦ ਅੱਜ ਕੈਨੇਡੀਅਨ ਪੀ. ਐੱਮ. ਆਪਣੇ ਪਰਿਵਾਰ ਨਾਲ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਪਹੁੰਚੇ।
Punjabi Bollywood Tadka
ਮੁੜ ਵਾਇਰਲ ਹੋਈ ਵੀਡੀਓ
ਕੈਨੇਡੀਅਨ ਪੀ. ਐੱਮ. ਆਪਣੇ ਪਰਿਵਾਰ ਨਾਲ ਅੰਮ੍ਰਿਤਸਰ 'ਚ ਜਦੋਂ ਜਹਾਜ਼ 'ਚੋਂ ਉਤਰ ਰਹੇ ਸਨ, ਹੈਡਰੀਨ ਨੇ ਮੁੜ ਇਕ ਅਜਿਹੀ ਹਰਕਤ ਕੀਤੀ ਕਿ ਸਾਰਿਆਂ ਦੀਆਂ ਨਜ਼ਰਾਂ ਇਸ ਛੋਟੇ ਉਸਤਾਦ 'ਤੇ ਹੀ ਟਿਕ ਗਈਆਂ। ਏ. ਐੱਨ. ਆਈ. ਵਲੋਂ ਲਈ ਗਈ ਇਸ ਵੀਡੀਓ 'ਚ ਕੈਨੇਡੀਅਨ ਪੀ. ਐੱਮ. ਜਦੋਂ ਆਪਣੇ ਪਰਿਵਾਰ ਨਾਲ ਹੇਠਾਂ ਉਤਰਨ ਲੱਗੇ ਤਾਂ ਉਨ੍ਹਾਂ ਦੀ ਪਤਨੀ ਨੇ ਛੋਟੇ ਬੇਟੇ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹੱਥ ਫੜਨ ਤੋਂ ਮਨ੍ਹਾ ਕਰ ਦਿੱਤਾ। ਨਾਲ ਹੀ ਉਹ ਉਸ ਤੋਂ ਪਹਿਲਾਂ ਜਹਾਜ਼ 'ਚੋਂ ਉਤਰਨ ਸਮੇਂ ਆਪਣੇ ਭਰਾ ਵੱਲ ਇਸ਼ਾਰਾ ਕਰਦਾ ਦਿਖਿਆ। ਅਖੀਰ 'ਚ ਟਰੂਡੋ ਪਰਿਵਾਰ ਹੈਡਰੀਨ ਨੂੰ ਇਕੱਲਿਆਂ ਛੱਡ ਕੇ ਹੇਠਾਂ ਉਤਰ ਗਿਆ ਤੇ ਹੈਡਰੀਨ ਬਾਅਦ 'ਚ ਇਕੱਲਾ ਹੇਠਾਂ ਉਤਰਿਆ।Punjabi Bollywood Tadkaਇਸ ਤੋਂ ਪਹਿਲਾਂ ਭਾਰਤ ਪਹੁੰਚੇ ਟਰੂਡੋ ਪਰਿਵਾਰ ਦੀ ਵੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਨਾਲ ਜਹਾਜ਼ 'ਚੋਂ ਬਾਹਰ ਆਉਂਦੇ ਹਨ ਤੇ ਫਿਰ ਨਮਸਤੇ ਕਰਦੇ ਹਨ। ਜਦੋਂ ਉਹ ਪੌੜੀਆਂ ਤੋਂ ਹੇਠਾਂ ਆਉਣਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦੀ ਪਤਨੀ ਸੋਫੀ ਛੋਟੇ ਬੇਟੇ ਹੈਡਰੀਨ ਦਾ ਹੱਥ ਫੜਨ ਲੱਗਦੀ ਹੈ ਪਰ ਹੈਡਰੀਨ ਆਪਣੀ ਮਾਂ ਕੋਲੋਂ ਹੱਥ ਛੁੜਵਾ ਲੈਂਦਾ ਹੈ ਤੇ ਖੁਦ ਹੇਠਾਂ ਉਤਰਨ ਲੱਗਦਾ ਹੈ।
Punjabi Bollywood Tadka
ਸਿਰਫ ਭਾਰਤੀ ਦੌਰੇ 'ਤੇ ਹੀ ਨਹੀਂ, ਜਸਟਿਨ ਟਰੂਡੋ ਦਾ ਇਹ ਛੋਟਾ ਬੇਟਾ ਹੈਡਰੀਨ ਅਕਸਰ ਆਪਣੀਆਂ ਕਿਊਟ ਹਰਕਤਾਂ ਦੇ ਚਲਦਿਆਂ ਸੁਰਖੀਆਂ ਬਟੋਰਦਾ ਹੈ ਪਰ ਭਾਰਤ ਪਹੁੰਚੇ ਇਸ ਨੰਨ੍ਹੇ ਸਟਾਰ ਨੂੰ ਲੋਕਾਂ ਨੇ ਸਿੱਧੇ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਬੇਟੇ ਤੈਮੂਰ ਨਾਲ ਭਿੜਾ ਦਿੱਤਾ ਹੈ।
Punjabi Bollywood Tadka


Tags: Hadrien Trudeau Taimur Ali Khan Cuteness Justin Trudeau Canadian PM

Edited By

Rahul Singh

Rahul Singh is News Editor at Jagbani.