FacebookTwitterg+Mail

ਨਿਊਜ਼ੀਲੈਂਡ 'ਚ ਹੋਏ ਹਮਲੇ ਦੀ ਪੰਜਾਬੀ ਕਲਾਕਾਰਾਂ ਨੇ ਕੀਤੀ ਨਿਖੇਧੀ

himanshi and gagan kokri ttribute killing newzeland firing
17 March, 2019 10:20:43 AM

ਜਲੰਧਰ (ਬਿਊਰੋ) — ਨਿਊਜ਼ੀਲੈਂਡ 'ਚ ਹੋਈ ਗੋਲੀਬਾਰੀ ਦੀ ਜਿੱਥੇ ਪੂਰੇ ਦੇਸ਼ 'ਚ ਨਿੰਦਿਆ ਹੋ ਰਹੀ ਹੈ ਉਥੇ ਹੀ ਪਾਲੀਵੁੱਡ ਫਿਲਮ ਇੰਡਸਟਰੀ ਤੇ ਪੰਜਾਬੀ ਕਲਾਕਾਰਾਂ ਨੇ ਵੀ ਇਸ ਕਰੜੀ ਨਿਖੇਧੀ ਕੀਤੀ ਹੈ। ਇਸ ਫਾਈਰਿੰਗ ਦੀ ਪੰਜਾਬੀ ਫਿਲਮਾਂ ਦੇ ਅਦਾਕਾਰ ਤੇ ਗਾਇਕ ਗਗਨ ਕੋਕਰੀ, ਗਾਇਕਾ ਹਿਮਾਂਸ਼ੀ ਖੁਰਾਣਾ ਸਮੇਤ ਹੋਰਨਾਂ ਕਲਾਕਾਰਾਂ ਨੇ ਵੀ ਨਿਖੇਧੀ ਕਰਦਿਆਂ ਇਸ ਫਾਈਰਿੰਗ 'ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਦੱਸ ਦਈਏ ਕਿ ਨਿਊਜ਼ੀਲੈਂਡ ਦੀ ਇਕ ਮਸਜਿਦ 'ਚ ਇਕ ਸ਼ਖਸ ਨੇ ਗੋਲੀਬਾਰੀ ਕਰਕੇ ਕਈ ਲੋਕਾਂ ਦੀ ਜਾਨ ਲੈ ਲਈ। ਇਸ ਗੋਲੀਬਾਰੀ 'ਚ 50 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂਕਿ 42 ਲੋਕ ਜ਼ਖਮੀ ਹੋ ਗਏ ਹਨ। 


ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਇਕ ਮਸਜਦਿ 'ਚ ਭਿਆਨਕ ਗੋਲੀਬਾਰੀ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਉਕਤ ਨੌਜਵਾਨ ਨੇ ਹਮਲਾਵਰ ਦੀ ਬੰਦੂਕ ਖੋਹ ਕੇ ਕਈ ਲੋਕਾਂ ਦੀ ਜਾਨ ਬਚਾਈ।

 
 
 
 
 
 
 
 
 
 
 
 
 
 
 
 

A post shared by Himanshi Khurana (@iamhimanshikhurana) on Mar 15, 2019 at 7:14am PDT

 


Tags: Gagan KokriHimanshi KhuranaTtribute Killing Newzeland FiringPunjabi NewsPollywood Celebrity

Edited By

Sunita

Sunita is News Editor at Jagbani.