FacebookTwitterg+Mail

ਬਾਲੀਵੁੱਡ 'ਚ ਫਲਾਪ ਫਿਲਮ ਕਰਕੇ ਵੀ ਇਸ ਅਦਾਕਾਰਾ ਨੇ ਪਾਕਿਸਤਾਨ 'ਚ ਖਰੀਦਿਆ ਨਵਾਂ ਘਰ

humaima malick  earned enough from   raja natwarlal   to buy house
06 December, 2017 12:09:49 PM

ਨਵੀਂ ਦਿੱਲੀ(ਬਿਊਰੋ)— ਪਾਕਿਸਤਾਨੀ ਅਦਾਕਾਰਾ ਹੁਮੈਮਾ ਮਲਿਕ, ਜਿਨ੍ਹਾਂ ਨੇ ਸਾਲ 2014 'ਚ ਫਿਲਮ 'ਰਾਜਾ ਨਟਵਰਲਾਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਲੀਡ ਐਕਟਰ ਦਾ ਕਿਰਦਾਰ ਇਮਰਾਨ ਹਾਸ਼ਮੀ ਨੇ ਨਿਭਾਇਆ ਸੀ।

Punjabi Bollywood Tadka

ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਪਿੱਟ ਗਈ ਗਈ ਪਰ ਇਸ ਫਿਲਮ ਨਾਲ ਡੈਬਿਊ ਕਰਨ ਵਾਲੀ ਹੁਮੈਮਾ ਮਲਿਕ ਨੇ ਹਾਲ ਹੀ 'ਚ ਬਿਆਨ ਦਿੱਤਾ ਹੈ ਕਿ ਇਸ ਫਿਲਮ ਨਾਲ ਇੰਨੀ ਕਮਾਈ ਹੋ ਗਈ ਕਿ ਮੈਂ ਆਪਣੇ ਲਈ ਘਰ ਤੱਕ ਖਰੀਦ ਲਿਆ।

Punjabi Bollywood Tadka

ਹੁਮੈਮਾ ਨੇ ਬਾਲੀਵੁੱਡ ਤੋਂ ਪਹਿਲਾਂ ਪਾਕਿਸਤਾਨ ਦੀ ਫਿਲਮ 'ਦੇਖ ਮਗਰ ਪਿਆਰ ਸੇ' ਵੀ ਕੀਤੀ ਸੀ, ਜੋ ਕਿ ਫਲਾਪ ਸਾਬਿਤ ਹੋਈ ਸੀ।

Punjabi Bollywood Tadka
ਦੱਸਣਯੋਗ ਹੈ ਕਿ ਅਜੇ ਹੁਮੈਮਾ ਮਲਿਕ ਪਾਕਿਸਤਾਨ 'ਚ ਮਹੇਸ਼ ਭੱਟ ਦੀ ਸਾਲ 1982 'ਚ ਬਣੀ ਫਿਲਮ 'ਅਰਥ' ਦੀ ਰੀਮੇਕ ਫਿਲਮ 'ਅਰਥ 2' ਕਰ ਰਹੀ ਹੈ। ਇਸ ਫਿਲਮ 'ਚ ਸ਼ਾਨ ਸ਼ਾਹਿਦ, ਮੋਹਿਬ ਮਿਰਜਾ ਤੇ ਉਜਮਾ ਹਸਨ ਵੀ ਸ਼ਾਮਲ ਹੈ।

Punjabi Bollywood Tadka

ਪਾਕਿਸਤਾਨ ਦੀ ਫਿਲਮ 'ਦੇਖੋ ਮਗਰ ਪਿਆਰ ਸੇ' ਫਲਾਪ ਹੋਣ ਨੂੰ ਲੈ ਕੇ ਹੁਮੈਮਾ ਨੇ ਪਾਕਿਸਤਾਨ ਦੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ, ''ਭਾਵੇਂ ਹੀ ਇਹ ਫਿਲਮ ਹਿੱਟ ਨਾ ਹੋ ਸਕੀ ਪਰ ਮੈਂ ਆਪਣੇ ਵਲੋਂ ਬੈਸਟ ਦਿੱਤਾ ਸੀ ਤੇ ਬਾਲੀਵੁੱਡ ਦੀ ਡੈਬਿਊ ਫਿਲਮ 'ਰਾਜਾ ਨਟਵਰਲਾਲ' ਨਾਲ ਇੰਨੀ ਕਮਾਈ ਕਰ ਲਈ ਸੀ ਕਿ ਮੈਂ ਆਪਣੇ ਲਈ ਘਰ ਖਰੀਦ ਲਿਆ।

Punjabi Bollywood Tadka

ਇਸ ਫਿਲਮ ਨਾਲ ਮੈਨੂੰ ਹੋਰ ਕਿਸੇ ਵੀ ਪ੍ਰੋਜੈਕਟ ਤੋਂ ਜ਼ਿਆਦਾ ਕਮਾਈ ਕਰਨ ਦਾ ਮੌਕਾ ਨਹੀਂ ਮਿਲਿਆ।''


Tags: Humaima Malik Emraan HashmiRaja NatwarlalDekh Magar Pyaar SayArth 2 Shaan ShahidMohib MirzaUzma Hassanਹੁਮੈਮਾ ਮਲਿਕਰਾਜਾ ਨਟਵਰਲਾਲ