FacebookTwitterg+Mail

ਹਿੰਦੂਆਂ ਖਿਲਾਫ ਇਮਰਾਨ ਖਾਨ ਨੇ ਬੋਲ੍ਹੇ ਕੌੜੇ ਬੋਲ, ਪਰੇਸ਼ ਰਾਵਲ ਨੇ ਕਰਵਾਈ ਬੋਲਤੀ ਬੰਦ

imran party members stick poster against hindu paresh rawal solid reply
07 February, 2020 12:51:22 PM

ਮੁੰਬਈ (ਬਿਊਰੋ) — ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਆਪਣੇ ਇਕ ਭਾਸ਼ਣ 'ਚ ਕਿਹਾ ਸੀ ਕਿ ''ਤੁਸੀਂ ਦੋਸਤ ਬਦਲ ਸਕਦੇ ਹੋ ਪਰ ਗੁਆਂਢੀ ਨਹੀਂ।'' ਸਮਾਂ ਬਦਲਿਆ, ਹਾਲਾਤ ਬਦਲੇ, ਹਿੰਦੂਸਤਾਨ ਨੇ ਰਾਤ-ਦਿਨ ਤਰੱਕੀ ਕੀਤੀ ਪਰ ਇਹ ਕਹਾਵਤ ਉਸੇ ਤਰ੍ਹਾਂ ਹੀ ਹੈ। ਸਾਡਾ ਗੁਆਂਢੀ ਮੁਲਕ ਅੱਜ ਵੀ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਨਾ ਮੌਕਾ, ਨਾ ਦਸਤੂਕ ਬਸ ਫਿਜੂਲੀਅਤ 'ਚ ਪਾਕਿਸਤਾਨ, ਹਿੰਦੂਸਤਾਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਜੁਗਤਾਂ (ਜੁਗਾੜ) ਲਾਉਂਦਾ ਰਹਿੰਦਾ ਹੈ ਪਰ ਉਹ ਆਦਤ ਮੂੰਹ ਦੀ ਖਾਣ ਦੀ ਵੀ ਹੈ, ਜੋ ਕਦੇ ਨਹੀਂ ਛੁੱਟਦੀ। ਇਕ ਵਾਰ ਫਿਰ ਜਦੋਂ ਪਾਕਿਸਤਾਨ ਨੇ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਲੀਵੁੱਡ ਅਭਿਨੇਤਾ ਪਰੇਸ਼ ਰਾਵਲ ਨੇ ਜ਼ਬਰਦਸਤ ਜਵਾਬ ਦੇ ਕੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੱਤੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਨ' ਵਲੋਂ ਕੁਝ ਸ਼ਹਿਰਾਂ 'ਚ ਪੋਸਟਰ ਲਗਾਏ ਗਏ ਹਨ। ਇਨ੍ਹਾਂ 'ਚ ਹਿੰਦੂਆਂ ਨੂੰ ਲੈ ਕੇ ਬੇਹੱਦ ਇਤਰਾਜ਼ਯੋਗ ਗੱਲਾਂ ਲਿਖੀਆਂ ਹਨ। ਪੋਸਟਰ 'ਚ ਨਜ਼ਰ ਆ ਰਹੀ ਤਸਵੀਰ ਲਾਹੌਰ ਦੇ ਸਕੱਤਰ ਜਰਨਲ ਮੀਆਂ ਮੁਹੰਮਦ ਅਕਰਮ ਓਸਮਾਨ ਦੀ ਹੈ। ਇਸ ਦੇ ਨਾਲ ਹੀ ਜਿੰਨਾ ਦੀ ਤਸਵੀਰ ਵੀ ਪੋਸਟਰ 'ਚ ਨਜ਼ਰ ਆ ਰਹੀ ਹੈ ਤੇ ਹੇਠਾ ਤਰੰਗਾ ਬਣਿਆ ਹੋਇਆ ਹੈ, ਜਿਸ 'ਤੇ ਕਰਾਸ ਲੱਗਾ ਹੋਇਆ ਹੈ। ਇਨ੍ਹਾਂ ਪੋਸਟਰਾਂ ਨੂੰ ਪਾਕਿਸਤਾਨ 'ਚ 'ਕਸ਼ਮੀਰ ਏਕਜੁਟਤਾ ਦਿਵਸ' ਦੇ ਮੌਕੇ 'ਤੇ ਲਾਇਆ ਗਿਆ। ਇਨ੍ਹਾਂ 'ਚ ਲਿਖਿਆ ਹੈ, ''ਹਿੰਦੂ ਗੱਲ ਨਾਲ ਨਹੀਂ, ਲੱਤ ਨਾਲ ਮੰਨਦੇ ਹਨ।'' ਪਾਕਿਸਤਾਨ ਦੀ ਪ੍ਰਸਿੱਧ ਪੱਤਰਕਾਰ ਨਾਇਲਾ ਇਨਾਇਤ ਨੇ ਇਸ ਤਸਵੀਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਕਸ਼ਮੀਰ ਦਿਵਸ 'ਤੇ ਪੀ. ਟੀ. ਆਈ. ਦੇ ਲਾਹੌਰ ਜਰਨਲ ਸੈਕਟਰੀ ਹਿੰਦੂ ਗੱਲ ਨਾਲ ਨਹੀਂ, ਲੱਤ ਨਾਲ ਮੰਨਦੇ ਹਨ। ਇਹ ਤੁਹਾਡੇ ਲਈ ਨਵਾਂ ਪਾਕਿਸਤਾਨ ਹੈ।''

ਦੱਸ ਦਈਏ ਕਿ ਇਨ੍ਹਾਂ ਪੋਸਟਰਾਂ 'ਤੇ ਮਸ਼ਹੂਰ ਫਿਲਮ ਅਭਿਨੇਤਾ ਪਰੇਸ਼ ਰਾਵਲ ਨੇ ਜ਼ਬਰਦਸਤ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਦੀ ਬੋਲਤੀ ਬੰਦ ਕਰ ਦਿੱਤੀ ਹੈ। ਪਾਕਿਸਤਾਨ ਨੂੰ ਉਸੇ ਭਾਸ਼ਾ 'ਚ ਜਵਾਬ ਦਿੰਦੇ ਹੋਏ ਪਰੇਸ਼ ਰਾਵਲ ਨੇ ਟਵੀਟ ਕੀਤਾ, ''ਹਾ ਹਾ ਹਾ, ਬਹੁਤ ਲਾਲਸਾ ਹੈ...! ਉਹ ਪਹਿਲਾਂ ਤੋਂ ਹੀ ਆਪਣੇ ਗੋਢਿਆਂ 'ਤੇ ਹੈ, ਲੱਤ ਨਹੀਂ ਮਾਰ ਸਕਦੇ।'' ਪਰੇਸ਼ ਰਾਵਲ ਟਵਿੱਟਰ 'ਤੇ ਕਾਫੀ ਸਰਗਰਮ ਰਹਿੰਦੇ ਹਨ। ਸਮਾਜਿਕ ਤੇ ਰਾਜਨੀਤਿਕ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਣ 'ਚ ਮਾਹਿਰ ਹਨ।
Image
ਦੱਸਣਯੋਗ ਹੈ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਇਨ੍ਹੀਂ ਦਿਨੀਂ ਕਾਫੀ ਖਰਾਬ ਹੈ। ਮਹਿੰਗਾਈ ਤੇ ਕਰਜ ਨੇ ਮੁਲਕ ਦੀ ਕਮਰ ਤੋੜ ਦਿੱਤੀ ਹੈ। ਖਬਰਾਂ ਮੁਤਾਬਕ ਲਗਾਤਾਰ ਵਧ ਰਹੀ ਮਹਿੰਗਾਈ ਦਰ ਹੁਣ 14.56 ਫੀਸਦੀ ਤੱਕ ਪਹੁੰਚ ਗਈ ਹੈ।


Tags: Pakistan PMImran KhanParty MembersStick PosterHindu Paresh RawalSolid Reply

About The Author

sunita

sunita is content editor at Punjab Kesari