FacebookTwitterg+Mail

ਮੈਲਬੌਰਨ 'ਚ ਭਾਰਤੀ ਫਿਲਮ ਉਤਸਵ 10 ਤੋਂ 22 ਅਗਸਤ ਤੱਕ

indian film festival
24 July, 2017 11:14:18 AM

(ਮੈਲਬੌਰਨ ,ਮਨਦੀਪ ਸਿੰਘ ਸੈਣੀ )— ਵਿਕਟੋਰੀਆ ਸਰਕਾਰ ਅਤੇ ਫਿਲਮ ਵਿਕਟੋਰੀਆ ਆਸਟ੍ਰੇਲੀਆ ਦੇ ਸਹਿਯੋਗ ਨਾਲ ਮੈਲਬੌਰਨ ਵਿਚ 10 ਤੋਂ 22 ਅਗਸਤ 2017 ਤਕ ਭਾਰਤੀ ਫਿਲਮ ਮੇਲਾ ਮਨਾਇਆ ਜਾ ਰਿਹਾ ਹੈ । 10 ਅਗਸਤ ਤੋਂ ਸ਼ੁਰੂ ਹੋਣ ਵਾਲੇ ਇਸ ਫਿਲਮੀ ਮੇਲੇ ਵਿਚ ਬਾਲੀਵੁੱਡ ਕਲਾਕਾਰ ਐਸ਼ਵਰਿਆ ਰਾਏ ਬੱਚਨ, ਰਵੀਨਾ ਟੰਡਨ, ਕੋਂਕਣਾ ਸੇਨ ਸ਼ਰਮਾ, ਕਰਨ ਜੌਹਰ, ਰਾਜ ਕੁਮਾਰ ਰਾਓ, ਸ਼ੂਜੀਤ ਸਰਕਾਰ, ਰਾਜੀਵ ਮਸੰਦ, ਰਾਹੁਲ ਬੋਸ, ਨਿਤੇਸ਼ ਤਿਵਾਰੀ, ਆਦਿਲ ਹੁਸੈਨ, ਮਲਾਇਕਾ ਅਰੋੜਾ ਖਾਨ, ਸਿੰਮੀ ਗਰੇਵਾਲ ਸਮੇਤ ਬਾਲੀਵੁੱਡ ਜਗਤ ਦੀਆਂ ਪ੍ਰਸਿੱਧ ਹਸਤੀਆਂ ਪਹੁੰਚ ਰਹੀਆਂ ਹਨ । ਇਸ ਮੇਲੇ ਵਿਚ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਬਣੀਆਂ ਤਕਰੀਬਨ 60 ਫਿਲਮਾਂ ਅਤੇ ਲਘੂ ਫਿਲਮਾਂ ਵੀ ਵਿਖਾਈਆਂ ਜਾਣਗੀਆਂ । 11 ਅਗਸਤ ਨੂੰ ਐਵਾਰਡਸ ਨਾਈਟ ਵਿਚ ਭਾਰਤੀ ਅਤੇ ਆਸਟ੍ਰੇਲੀਆਈ ਜੱਜਾਂ ਦੇ ਪੈਨਲ ਦੁਆਰਾ ਨਾਮਜ਼ਦ ਕਲਾਕਾਰਾਂ ਵਿਚੋਂ ਸਰਵੋਤਮ ਅਦਾਕਾਰ, ਅਦਾਕਾਰਾ, ਨਿਰਦੇਸ਼ਕ, ਬਿਹਤਰੀਨ ਫਿਲਮ ਸਮੇਤ ਵੱਖ-ਵੱਖ ਸ਼ਰੇਣੀਆਂ ਵਿਚ ਐਵਾਰਡ ਦਿੱਤੇ ਜਾਣਗੇ । 12 ਅਗਸਤ ਨੂੰ ਭਾਰਤ ਦਾ ਆਜ਼ਾਦੀ ਦਿਵਸ ਵੀ ਮੈਲਬੌਰਨ ਦੇ ਫੈਡਰੇਸ਼ਨ ਸੁਕੇਅਰ 'ਤੇ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਝੰਡਾ ਲਹਿਰਾਉਣ ਦੀਆਂ ਰਸਮਾਂ ਐਸ਼ਵਰਿਆ ਰਾਏ ਬੱਚਨ ਵੱਲੋਂ ਅਦਾ ਕੀਤੀਆਂ ਜਾਣਗੀਆਂ । ਇਸ ਮੌਕੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਵੀ ਸ਼ਿਰਕਤ ਕਰਨਗੀਆਂ ਅਤੇ ਬਾਲੀਵੁੱਡ ਡਾਂਸ ਵੀ ਦਰਸ਼ਕਾਂ ਦੇ ਲਈ ਵਿਸ਼ੇਸ਼ ਤੌਰ 'ਤੇ ਆਯੋਜਿਤ ਕੀਤੇ ਜਾ ਰਹੇ ਹਨ ।


Tags: Aishwarya Rai Bachchan Raveena TandonVictoria Govt Film Victoria AustraliaIndian Film FestivalMelbourneਵਿਕਟੋਰੀਆ ਸਰਕਾਰਫਿਲਮ ਵਿਕਟੋਰੀਆ ਆਸਟ੍ਰੇਲੀਆਮੈਲਬੌਰਨਭਾਰਤੀ ਫਿਲਮ ਉਤਸਵ