ਨਵੀਂ ਦਿੱਲੀ— ਕਿਸੇ ਅਭਿਨੇਤਾ ਦੁਆਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਕੀਤੇ ਜਾਣ ਦਾ ਸੁਝਾਅ ਦੇ ਕੇ ਹਾਲੀਵੁੱਡ ਅਦਾਕਾਰ ਜਾਨੀ ਡੇਪ ਵਿਵਾਦਾਂ 'ਚ ਘਿਰ ਗਿਆ ਹੈ। ਇੱਕ ਪ੍ਰੋਗਰਾਮ 'ਟ ਸ਼ਿਰਕਤ ਕਰ ਰਹੇ ਹਾਲੀਵੁੱਡ ਅਭਿਨੇਤਾ ਜਾਨੀ ਨੇ ਉਥੇ ਮੌਜੂਦ ਭੀੜ ਨਾਲ ਸਵਾਲ ਕੀਤਾ ਕਿ ਕਿਸੇ ਅਭਿਨੇਤਾ ਨੇ ਆਖਿਰੀ ਵਾਰ ਕਿਸੇ ਰਾਸ਼ਟਰਪਤੀ ਦੀ ਹੱਤਿਆ ਕਦੋਂ ਕੀਤੀ ਸੀ? ਉਸ ਦੇ ਇਸ ਸਵਾਲ ਨੂੰ ਸਾਲ 1865 'ਚ ਅਭਿਨੇਤਾ ਜਾਨ ਵਿਲਕਸ ਬੂਥ ਦੁਆਰਾ ਅਬਰਾਹਮ ਲਿੰਕਨ ਦੀ ਹੱਤਿਆ ਦੇ ਮਾਮਲੇ 'ਚ ਦੇਖਿਆ ਜਾ ਸਕਦਾ ਹੈ। ਡੇਪ (54) ਨੇ ਗਲੈਸਟੋਨਬਿਊਟੀ ਸੰਗੀਤ ਮਹਾਉਤਸਵ ਦੌਰਾਨ ਇਹ ਟਿੱਪਣੀ ਕੀਤੀ ਸੀ। ਅਭਿਨੇਤਾ ਦੇ ਇਸ ਬਿਆਨ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਉਸ ਦੇ ਫਿਲਮਾਂ ਦੇ ਬਹਿਸ਼ਕਾਰ ਦੀ ਗੱਲ ਆਖੀ ਹੈ। ਅਜੇ ਹਾਲ ਹੀ 'ਚ ਜਾਨੀ ੇਪ ਦੀ ਫਿਲਮ 'ਪਾਈਰੇਟਸ ਆਫ ਦਿ ਕੈਰੇਬਿਯਨ' ਰਿਲੀਜ਼ ਹੋਈ ਹੈ।