FacebookTwitterg+Mail

ਐਂਜਲੀਨਾ ਜੋਲੀ ਨੇ ਕੀਤੀ ਰੋਹਿੰਗਿਆ ਸੰਕਟ ਖਤਮ ਕਰਨ ਦੀ ਅਪੀਲ

jolie demands myanmar   commitment   to end anti rohingya violence
05 February, 2019 11:29:06 PM

ਢਾਕਾ— ਹਾਲੀਵੁੱਡ ਅਭਿਨੇਤਰੀ ਐਂਜਲੀਨਾ ਜੋਲੀ ਨੇ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਖਿਲਾਫ ਰਖਾਇਨ ਸੂਬੇ 'ਚ ਹਿੰਸਾ ਖਤਮ ਕਰਨ ਲਈ ਮਿਆਮਾਂ ਨੂੰ 'ਅਸਲੀ ਵਚਨਬੱਧਤਾ' ਦਿਖਾਉਣੀ ਚਾਹੀਦੀ ਹੈ। ਅਭਿਨੇਤਰੀ ਦਾ ਕਹਿਣਾ ਹੈ ਕਿ ਦੁਨੀਆ ਦੇ ਸਭ ਤੋਂ ਭਿਆਨਕ ਸ਼ਰਣਾਰਥੀ ਸੰਕਟਾਂ 'ਚੋਂ ਇਕ ਰੋਹਿੰਗਿਆ ਮੁਸਲਮਾਨਾਂ ਦੀ ਆਪਣੇ ਵਤਨ ਵਾਪਸੀ ਲਈ ਮਿਆਮਾਂ ਨੂੰ ਬਿਹਤਰ ਮਾਹੌਲ ਤਿਆਰ ਕਰਨਾ ਚਾਹੀਦਾ ਹੈ।

ਮਿਆਮਾਂ ਦੇ ਕਰੀਬ 7 ਲੱਖ ਤੋਂ ਜ਼ਿਆਦਾ ਮੁਸਲਮਾਨ ਸ਼ਰਣਾਰਥੀ ਅੱਤਿਆਚਾਰਾਂ ਤੋਂ ਬਚਣ ਲਈ ਬੰਗਲਾਦੇਸ਼ 'ਚ ਸ਼ਰਣ ਲੈਣ ਨੂੰ ਮਜਬੂਰ ਹਨ। 2017 'ਚ ਰਖਾਇਨ ਸੂਬੇ 'ਚ ਫੌਜੀ ਕਾਰਵਾਈ ਤੋਂ ਬਾਅਦ ਉਥੋਂ ਰੋਹਿੰਗਿਆ ਮੁਸਲਿਮ ਭੱਜ ਕੇ ਬੰਗਲਾਦੇਸ਼ 'ਚ ਸ਼ਰਣ ਲੈਣ ਲਈ ਮਜਬੂਰ ਹੋ ਗਏ। ਇਸ ਸਥਿਤੀ ਨੂੰ ਸੰਯੁਕਤ ਰਾਸ਼ਟਰ ਨੇ 'ਜਾਤੀਵਾਦੀ ਸਫਾਏ ਦਾ ਉਦਾਹਰਨ' ਦੱਸਿਆ। ਹਾਲੀਵੁੱਡ ਅਭਿਨੇਤਰੀ ਕੱਲ ਮਿਆਮਾਂ ਸਰਹੱਦ 'ਤੇ ਸਥਿਤ ਤੇਕਨਾਫ ਦੇ ਸ਼ਰਣਾਰਥੀ ਕੈਂਪ ਪਹੁੰਚੀ ਸੀ।


Tags: ਹਾਲੀਵੁੱਡ ਐਂਜਲੀਨਾ ਜੋਲੀ ਅਪੀਲHollywood Angelina Jolie Appeal

About The Author

Baljit Singh

Baljit Singh is content editor at Punjab Kesari