FacebookTwitterg+Mail

ਜਸਟਿਨ ਬੀਬਰ ਨੇ ਕੈਂਸਲ ਕੀਤਾ 'ਪਰਪਜ਼ ਵਰਲਡ ਟੂਰ', ਭਾਰਤ 'ਚ ਦਰਸ਼ਕਾਂ ਨੂੰ ਬਣਾ ਚੁੱਕਾ ਹੈ ਉੱਲੂ

justin bieber
25 July, 2017 11:43:15 AM

ਨਵੀਂ ਦਿੱਲੀ— ਪੂਰੀ ਦੁਨੀਆ 'ਚ ਲਗਭਗ 154 ਸ਼ੋਅ ਕਰਨ ਤੋਂ ਬਾਅਦ ਸਿੰਗਰ ਜਸਟਿਨ ਬੀਬਰ ਨੇ ਆਪਣੇ ਪਰਪਜ਼ ਟੂਰ ਦੇ ਅੱਗੇ ਆਉਣ ਵਾਲੇ ਸਾਰੇ ਸ਼ੋਅਜ਼ ਰੱਦ ਕਰ ਦਿੱਤੇ ਹਨ। ਜਸਟਿਨ ਨੇ ਸ਼ੋਅ ਲਈ ਵਿਕ ਚੁੱਕੀਆਂ ਟਿਕਟ ਦੇ ਪੈਸਿਆਂ ਨੂੰ ਵਾਪਸ ਕਰਨ ਦੀ ਗੱਲ ਵੀ ਕਹੀ ਹੈ। ਪਿਛਲੇ ਲੰਬੇ ਸਮੇਂ 'ਪਰਪਜ਼ ਟੂਰ' ਦੇ ਤਹਿਤ ਜਸਟਿਨ ਬੀਬਰ ਨੇ ਕਈ ਦੇਸ਼ਾਂ 'ਚ ਆਪਣੇ ਸ਼ੋਅ ਕੀਤੇ ਜਿਸ 'ਚ ਭਾਰਤ ਵੀ ਇਕ ਰਿਹਾ ਪਰ ਹੁਣ ਜਸਟਿਨ ਨੇ ਆਪਣੇ ਆਉਣ ਵਾਲੇ ਸਾਰੇ ਸ਼ੋਅ ਕੈਂਸਲ ਕਰ ਦਿੱਤੇ ਹਨ। 
ਸੂਤਰਾਂ ਮੁਤਾਬਕ ਪਾਪ ਸਟਾਰ ਨੇ ਖੁਦ ਕਨਫਰਮ ਕਰਦੇ ਹੋਏ ਕਿਹਾ ਕਿ ਇਹ ਸਭ ਕੁਝ ਇਕ ਰਾਤ 'ਚ ਨਹੀਂ ਹੋਇਆ ਅਤੇ ਉਹ ਕਾਫੀ ਸਮੇਂ ਤੋਂ ਇਸ ਗੱਲ 'ਤੇ ਵਿਚਾਰ ਕਰ ਰਹੇ ਸਨ। ਆਉਣ ਵਾਲੇ ਟੂਰ ਜਾਪਾਨ, ਹਾਂਗਕਾਂਗ, ਫਿਲੀਪਿੰਸ ਅਤੇ ਸਿੰਗਾਪੁਰ ਦੇ ਨਾਲ ਹੀ ਯੂ. ਐੱਸ. ਦੇ ਰੋਜ਼ ਬੋਲ 'ਚ ਵੀ ਹੋਣ ਵਾਲਾ ਸੀ, ਜਿਸ ਦੀਆਂ ਟਿਕਟਜ਼ ਵੀ ਵਿਕ ਚੁੱਕੀਆਂ ਹਨ। ਜਸਟਿਨ ਨੇ ਕਿਹਾ ਕਿ ਜੋ ਟਿਕਟ ਵਿਕ ਗਈਆਂ ਹਨ, ਉਨ੍ਹਾਂ ਦਾ ਪੈਸਾ ਲੋਕਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਬੀਬਰ ਨੇ 14 ਸ਼ੋਅਜ਼ ਦੀ ਡੇਟ ਰੱਦ ਕਰ ਦਿੱਤੀ ਹੈ ਪਿਛਲੇ ਦਿਨੀਂ ਸਿੰਗਰ ਐਡਲੇ ਨੇ ਵੀ ਅਜਿਹਾ ਹੀ ਕੀਤਾ ਸੀ ਅਤੇ ਬਾਅਦ 'ਚ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕਰਦੇ ਹੋਏ ਆਪਣੀ ਬੀਮਾਰ ਹਾਲਤ ਦੇ ਬਾਰੇ 'ਚ ਦੱਸਦੇ ਹੋਏ ਪ੍ਰਸ਼ੰਸਕਾਂ ਤੋਂ ਮਾਫੀ ਵੀ ਮੰਗੀ ਸੀ। ਬੀਬਰ ਨੇ ਹੁਣ ਤੱਕ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕਰਦੇ ਹੋਏ ਇਸ ਗੱਲ ਨੂੰ ਕਨਫਰਮ ਕੀਤਾ ਹੈ।
ਮਈ 'ਚ ਪਰਪਜ਼ ਟੂਰ ਲਈ ਭਾਰਤ ਆਏ ਜਸਟਿਨ ਬੀਬਰ ਦੀ ਉਨ੍ਹਾਂ ਦੇ ਸ਼ੋਅ ਤੋਂ ਬਾਅਦ ਕਾਫੀ ਆਲੋਚਨਾ ਹੋਈ ਸੀ। ਉਨ੍ਹਾਂ ਦੇ ਇਸ ਕਾਨਸਰਟ ਨੂੰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਝੂਠਾ ਅਤੇ ਬੇਕਾਰ ਦੱਸਦੇ ਹੋਏ ਕਿਹਾ ਸੀ ਕਿ ਜਸਟਿਨ ਨੇ ਸ਼ੋਅ 'ਚ ਲਿਪਸਿੰਗ ਦਾ ਸਹਾਰਾ ਲਿਆ ਹੈ। ਇਸ ਗੱਲ ਨੂੰ ਲੈ ਕੇ ਟਵਿਟਰ 'ਤੇ ਕਾਫੀ ਲੰਬੀ ਬਹਿਸ ਵੀ ਚਲੀ ਸੀ, ਜਿੱਥੇ ਲੋਕਾਂ ਨੇ ਜਸਟਿਨ ਦੇ ਸ਼ੋਅ ਦੇ ਬਾਰੇ 'ਚ ਕਾਫੀ ਨਕਾਰਾਤਮਕ ਗੱਲਾਂ ਕੀਤੀਆਂ ਸਨ।
ਜ਼ਿਕਰਯੋਗ ਹੈ ਕਿ ਕਾਨਸਰਟ 'ਚ ਸ਼ਾਮਲ ਹੋਣ ਲਈ ਬਾਲੀਵੁੱਡ ਦੇ ਸਾਰੇ ਸਿਤਾਰੇ ਵੀ ਪਹੁੰਚੇ ਸਨ ਪਰਕ ਕਾਨਸਰਟ ਖਤਮ ਹਣ ਦੇ ਬਾਅਦ ਸਾਰੀਆਂ ਯੋਜਨਾਵਾਂ ਨੂੰ ਵਿਚਕਾਰ ਛੱਡ ਕੇ ਹੀ ਜਸਟਿਨ ਬੀਬਰ ਪ੍ਰਾਈਵੇਟ ਪਲੇਨ ਤੋਂ ਵਾਪਸ ਆ ਗਏ ਸਨ।


Tags: Justin bieberPurpose tourHollywood celebrityਜਸਟਿਨ ਬੀਬਰਪਰਪਜ਼ ਟੂਰ