FacebookTwitterg+Mail

'ਬੇਬੀ ਡੌਲ' ਫੇਮ ਗਾਇਕਾ ਨੇ ਵਿਦੇਸ਼ 'ਚ ਕੀਤਾ ਭਾਰਤ ਦਾ ਨਾਂ ਰੋਸ਼ਨ, ਲੁੱਟੇ ਵਿਦੇਸ਼ੀਆਂ ਦੇ ਦਿਲ

kanika kapoor
08 February, 2018 05:30:15 PM

ਮੁੰਬਈ(ਬਿਊਰੋ)— 'ਬੇਬੀ ਡੌਲ' ਤੇ 'ਚਿੱਟੀਆਂ ਕਲਾਈਆਂ' ਵਰਗੇ ਗੀਤਾਂ ਨਾਲ ਸਾਰਿਆ ਨੂੰ ਦੀਵਾਨਾ ਬਣਾਉਣ ਵਾਲੀ ਗਾਇਕਾ ਕਨਿਕਾ ਕਪੂਰ ਨੇ ਵਿਦੇਸ਼ 'ਚ ਜਾ ਕੇ ਬਾਲੀਵੁੱਡ ਦੇ ਨਾਲ-ਨਾਲ ਭਾਰਤ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਆਪਣੇ ਗੀਤ ਨਾਲ ਵਿਦੇਸ਼ੀਆਂ ਦਾ ਦਿਲ ਤਾਂ ਜਿੱਤਿਆ ਹੀ, ਇਸ ਦੇ ਨਾਲ ਹੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਦਿੱਤਾ।

Punjabi Bollywood Tadka

ਅਸਲ 'ਚ ਕਨਿਕਾ ਕਪੂਰ ਨੇ ਲੰਡਨ ਸਥਿਤ ਬਕਿੰਘਮ ਪੈਲੇਸ 'ਚ ਆਪਣੇ ਗੀਤਾਂ ਦੀ ਪਰਫਾਰਮੈਂਸ ਦਿੱਤੀ, ਜਿੱਥੇ ਉਨ੍ਹਾਂ ਨੇ 1976 'ਚ ਅਮਿਤਾਭ ਬੱਚਨ ਤੇ ਰੇਖਾ ਸਟਾਰਰ ਫਿਲਮ 'ਕਭੀ-ਕਭੀ' ਦਾ ਟਾਈਟਲ ਟਰੈਕ ਗਾ ਕੇ ਸੁਰਖੀਆਂ ਬਟੋਰ ਲਈਆਂ।

Punjabi Bollywood Tadka

ਇਸ ਦੇ ਨਾਲ ਹੀ ਕਨਿਕਾ ਪਹਿਲੀ ਅਜਿਹੀ ਭਾਰਤੀ ਗਾਇਕਾ ਬਣ ਗਈ ਹੈ, ਜਿਨ੍ਹਾਂ ਨੇ ਬਕਿੰਘਮ ਪੈਲੇਸ 'ਚ ਗੀਤ ਗਾਇਆ। ਖਾਸ ਇਹ ਹੈ ਕਿ ਕਨਿਕਾ ਨੂੰ ਖੁਦ ਪ੍ਰਿੰਸ ਚਾਰਲਸ ਨੇ ਸੱਦਾ ਭੇਜਿਆ ਸੀ।

Punjabi Bollywood Tadka

ਬ੍ਰਿਟਿਸ਼ ਏਸ਼ੀਆ ਟਰੱਸਟ ਦੇ ਦੱਸਵੇਂ ਸਾਲਾਨਾ ਉਤਸਵ 'ਤੇ ਕਨਿਕਾ ਨੂੰ ਸੱਦਿਆ ਗਿਆ ਸੀ। ਇੱਥੇ ਉਨ੍ਹਾਂ ਨੇ ਬ੍ਰਿਟਿਸ਼ ਮਿਊਜ਼ਿਕ ਪ੍ਰੋਡਿਊਸਰ ਨਾਟੀ ਬੁਆਏ ਨਾਲ ਹਿੰਦੀ ਗੀਤਾਂ 'ਤੇ ਪਰਫਾਰਮੈਂਸ ਦਿੱਤੀ।

Punjabi Bollywood Tadka

ਇਸ ਮੌਕੇ ਕਨਿਕਾ ਨੇ ਕਿਹਾ ਕਿ ਉਹ ਵਿਦੇਸ਼ 'ਚ ਬਾਲੀਵੁੱਡ ਗੀਤਾਂ ਨੂੰ ਗਾ ਕੇ ਕਾਫੀ ਖੁÎਸ਼ ਹੈ। ਕਨਿਕਾ ਨੇ ਆਪਣੇ ਸਿੰਗਿੰਗ ਪਰਫਾਰਮੈਂਸ ਦੀ ਸ਼ੁਰੂਆਤ 1983 'ਚ ਆਈ ਫਿਲਮ 'ਹੀਰੋ' ਦੇ 'ਲੰਬੀ ਜੁਦਾਈ' ਗੀਤ ਨਾਲ ਕੀਤੀ ਤੇ ਅੰਤ 'ਕਭੀ-ਕਭੀ ਮੇਰੇ ਦਿਲ ਮੇਂ ਖਿਆਲ ਆਤਾ ਹੈ' ਗੀਤ ਨਾਲ ਕੀਤਾ। 

Punjabi Bollywood Tadka

ਜ਼ਿਕਰਯੋਗ ਹੈ ਕਿ ਕਨਿਕਾ ਕਪੂਰ ਨੇ ਫਿਲਮ 'ਰਾਗਿਨੀ ਐੱਮ. ਐੱਮ. ਐੱਸ. 2' ਸਮੇਤ 'ਰਾਏ', 'ਹੇਟ ਸਟੋਰੀ' ਵਰਗੀਆਂ ਕਈ ਫਿਲਮਾਂ 'ਚ ਗੀਤ ਗਾਏ ਹਨ। ਉਨ੍ਹਾਂ ਨੂੰ ਕਈ ਮਿਊਜ਼ਿਕ ਐਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।


Tags: Kanika KapoorPrince Charles Buckingham PalaceBaby DollChitiya Kalaiya10th AnniversaryBritish Asian TrustNaughty Boy

Edited By

Chanda Verma

Chanda Verma is News Editor at Jagbani.