FacebookTwitterg+Mail

ਇਟਲੀ 'ਚ ਪੰਜਾਬੀ ਫਿਲਮ 'ਲਾਵਾਂ ਫੇਰੇ' ਦੇ ਸਾਰੇ ਸ਼ੋਅ ਹਾਊਸਫੁੱਲ

laavaan phere housefull in italy
27 February, 2018 06:33:39 PM

ਮਿਲਾਨ (ਇਟਲੀ), (ਸਾਬੀ ਚੀਨੀਆ)— ਪ੍ਰਸਿੱਧ ਗਾਇਕ ਤੇ ਅਭਿਨੇਤਾ ਰੌਸ਼ਨ ਪ੍ਰਿੰਸ ਦੀ ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਲਾਵਾਂ ਫੇਰੇ' ਦੇ ਇਟਲੀ ਦੇ ਸ਼ਹਿਰ ਲਵੀਨੀਓ ਤੇ ਕੋਰਤੇਨੋਵਾ 'ਚ ਹੋਏ ਸਾਰੇ ਸ਼ੋਅ ਹਾਊਸਫੁੱਲ ਗਏ। ਫਿਲਮ ਵੇਖ ਕੇ ਸਿਨੇਮਾਹਾਲ 'ਚੋਂ ਬਾਹਰ ਆਉਂਦੇ ਦਰਸ਼ਕਾਂ ਨੇ ਦੱਸਿਆ ਕਿ ਰੌਸ਼ਨ ਪ੍ਰਿੰਸ ਦੇ ਨਾਲ ਤਿੰਨ ਜੀਜਿਆਂ ਦੇ ਕਿਰਦਾਰ ਨਿਭਾਉਣੇ ਗਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੇ ਹੋਰਨਾਂ ਸਾਥੀ ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਫਿਲਮ ਪੂਰੀ ਤਰ੍ਹਾਂ ਪਰਿਵਾਰਕ ਸੀ, ਜਿਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ ਤੇ ਇਸ ਫਿਲਮ ਨੂੰ ਚਿਰਾਂ ਤੱਕ ਯਾਦ ਰੱਖਣ ਦੀ ਗੱਲ ਆਖੀ ਇਸ ਫਿਲਮ ਦੇ ਇਟਲੀ ਹੋਏ ਸ਼ੋਅ ਨੂੰ 'ਰੀਆ' ਕੰਪਨੀ ਵਲੋਂ ਸਪਾਂਸਰ ਕੀਤਾ ਗਿਆ ਸੀ।
Punjabi Bollywood Tadka
ਉਨ੍ਹਾਂ ਆਪਣੇ ਵਲੋਂ ਫਿਲਮ ਵੇਖਣ ਆਏ ਸਰੋਤਿਆਂ ਨੂੰ ਟਿਕਟਾਂ ਦੇ ਨਾਲ ਫਰੀ ਬੈਗ ਦੇ ਕੇ ਆਪਣਾ ਬਣਦਾ ਯੋਗਦਾਨ ਪਾਇਆ।


Tags: Italy Laavaan Phere Roshan Prince Rubina Bajwa Karamjit Anmol

Edited By

Rahul Singh

Rahul Singh is News Editor at Jagbani.