FacebookTwitterg+Mail

ਆਪਣੇ ਅਧੂਰੇ ਬਾਲੀਵੁੱਡ ਸੁਪਨੇ ਨੂੰ ਮੁੜ ਪੂਰਾ ਕਰਨਾ ਚਾਹੁੰਦੀ ਹੈ ਇਸਰਾਈਲੀ ਗਾਇਕਾ ਲੋਰਾ

lora
02 July, 2017 05:42:43 PM

ਯੇਰੂਸ਼ਲਮ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਇਸਰਾਈਲ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਲਈ ਚੁਣੀ ਗਈ ਗਾਇਕਾ ਲੋਰਾ ਆਪਣੇ ਬਾਲੀਵੁੱਡ ਸੁਪਨੇ ਨੂੰ ਇਕ ਵਾਰ ਮੁੜ ਤੋਂ ਪੂਰਾ ਕਰਨਾ ਚਾਹੁੰਦੀ ਹੈ। ਇਸਰਾਈਲ 'ਚ ਪੈਦਾ ਹੋਈ ਅਤੇ ਮੁੰਬਈ ਦੇ ਇਕ ਪ੍ਰਵਾਸੀ ਭਾਰਤੀ ਦੀ ਔਲਾਦ ਲੋਰਾ ਨੂੰ ਘਰ ਦੀ ਯਾਦ ਸਤਾਉਣ ਕਾਰਨ 1990 ਦੇ ਦਹਾਕੇ 'ਚ ਆਪਣੇ ਸੁਪਨੇ ਨੂੰ ਅਧੂਰਾ ਛੱਡਣਾ ਪਿਆ ਸੀ। ਉਹ ਪੁਣੇ ਦੇ ਇੰਸਟੀਚਿਊਟ 'ਚ ਭਾਰਤੀ ਸ਼ਾਸਤਰੀ ਸੰਗੀਤ ਦਾ ਅਧਿਐਨ ਕਰਨ ਲਈ 15 ਸਾਲ ਦੀ ਉਮਰ 'ਚ ਭਾਰਤ ਆਈ ਸੀ।
ਕਦਮ ਤਲਵਾਕਰ, ਪੰਡਿਤ ਸੁਰੇਸ਼ ਤਲਵਾਕਰ ਵਰਗੇ ਗੁਰੂਆਂ ਕੋਲੋਂ ਭਾਰਤੀ ਸ਼ਾਸਤਰੀ ਸੰਗੀਤ ਸਿੱਖਣ ਪਿਛੋਂ ਉਸ ਨੇ 1997 ਅਤੇ 1998 ਦਰਮਿਆਨ ਭਜਨ ਅਤੇ ਗ਼ਜ਼ਲ ਗਾਉਣੀ ਸਿੱਖੀ। ਲੋਰਾ ਨੂੰ ਬਾਲੀਵੁੱਡ 'ਚ ਪਹਿਲਾ ਬ੍ਰੇਕ 'ਦਿਲ ਕਾ ਡਾਕਟਰ' ਫਿਲਮ 'ਚ ਗੀਤ ਗਾਉਣ ਦੇ ਮੌਕੇ ਨਾਲ ਮਿਲਿਆ। ਉਸ ਨੇ ਕੁਮਾਰ ਸਾਨੂੰ, ਸੋਨੂ ਨਿਗਮ ਅਤੇ ਉਦਿਤ ਨਾਰਾਇਣ ਵਰਗੇ ਭਾਰਤੀ ਗਾਇਕਾਂ ਨਾਲ ਵੀ ਗੀਤ ਗਾਏ।
ਲੋਰਾ ਨੇ ਭਾਸ਼ਾ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਦੋਂ 23 ਸਾਲ ਦੀ ਸੀ ਅਤੇ ਮਾਤਾ-ਪਿਤਾ ਤੇ ਭਰਾ-ਭੈਣਾਂ ਤੋਂ ਦੂਰ ਰਹਿਣ ਕਾਰਨ ਮੈਨੂੰ ਘਰ ਦੀ ਯਾਦ ਆਉਣ ਲੱਗੀ। 2016 'ਚ ਆਪਣੇ ਇਸਰਾਈਲੀ ਅਤੇ ਬਾਲੀਵੁੱਡ ਦੇ ਮਿਲੇ-ਜੁਲੇ ਗਾਣੇ 'ਮਾਲਾਮਾਲ' ਤੋਂ ਮੈਨੂੰ ਵੱਡੀ ਪਛਾਣ ਮਿਲੀ। ਹੁਣ 4 ਜੁਲਾਈ ਤੋਂ ਮੋਦੀ ਦੀ ਸ਼ੁਰੂ ਹੋਣ ਵਾਲੀ ਇਸਰਾਈਲ ਯਾਤਰਾ ਦੌਰਾਨ ਉਹ ਦੋਹਾਂ ਦੇਸ਼ਾਂ ਦਾ ਰਾਸ਼ਟਰੀ ਗੀਤ ਗਾਏਗੀ।


Tags: Lora Narendra Modi Israel singer Bollywood ਗਾਇਕਾ ਲੋਰਾ ਇਸਰਾਈਲ