ਮੁੰਬਈ— ਅਮਰੀਕਾ 'ਚ ਆਯੋਜਿਤ ਹੋਣ ਵਾਲੇ ਪਾਕਿਸਤਾਨ ਦੇ ਜਸ਼ਨ-ਏ-ਆਜ਼ਾਦੀ ਦੇ ਪ੍ਰੋਗਰਾਮ 'ਚ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਸ਼ਾਮਲ ਹੋਣ ਦੀਆਂ ਖਬਰਾਂ 'ਚ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਨੇ ਮੀਕਾ ਸਿੰਘ ਨੂੰ ਪਾਕਿਸਤਾਨੀ ਸਮਾਰੋਹ 'ਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ ਹੈ। ਸ਼ਿਵ ਸੈਨਾ ਦੇ ਬੁਲਾਰੇ ਪ੍ਰਤਾਪ ਸਰਨਾਈਕ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ, ''ਮੀਕਾ ਸਿੰਘ ਨੂੰ ਇਸ ਲਈ ਦੇਸ਼ ਵਾਸੀਆਂ ਅਤੇ ਮੁੰਬਈ ਦੇ ਲੋਕਾਂ ਤੋਂ ਮੁਆਫੀ ਮੰਗਣ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਮੀਕਾ ਸਿੰਘ ਅਜਿਹਾ ਨਹੀਂ ਕਰਦੇ ਤਾਂ ਸ਼ਿਵ ਸੈਨਾ ਉਸ ਦਾ ਜੀਨਾ ਹਰਾਮ ਕਰ ਦੇਣਗੇ।''
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਅਮਰੀਕਾ ਦੇ ਸ਼ਿਕਾਗੋ 'ਚ ਇਕ ਪ੍ਰੋਗਰਾਮ ਦਾ ਆਯੋਜਨ ਹੋਣ ਜਾ ਰਿਹਾ ਹੈ। ਖਬਰ ਹੈ ਕਿ ਇਸ ਪ੍ਰੋਗਰਾਮ 'ਚ ਮੀਕਾ ਸਿੰਘ ਮੇ ਪਾਕਿਸਤਾਨੀ ਸਿੰਗਰਾਂ ਨਾਲ ਸਟੇਜ ਸ਼ੇਅਰ ਕਰਨਗੇ ਅਤੇ ਪਾਕਿਸਤਾਨ ਦੀ ਸ਼ਾਨ 'ਚ ਗੀਤ ਵੀ ਗਾਉਣਗੇ। ਇਸ ਸਿਲਸਿਲੇ 'ਚ ਮੀਕਾ ਸਿੰਘ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇਕ ਪਾਕਿਸਤਾਨੀ ਗਾਇਕ ਨਾਲ ਗੀਤ ਗਾਉਂਦੇ ਅਤੇ ਪਾਕਿਸਤਾਨ ਸਾਡਾ ਕਹਿੰਦੇ ਨਜ਼ਰ ਆ ਰਹੇ ਹਨ।