FacebookTwitterg+Mail

ਸਹੇਲੀ ਨੇ ਚੋਰੀ-ਛਿਪੇ ਪਾਕਿਸਤਾਨੀ ਅਦਾਕਾਰਾ ਦੀ ਕਰ ਦਿੱਤੀ ਵੀਡੀਓ ਲੀਕ, ਇੰਟਰਨੈੱਟ 'ਤੇ ਮਚ ਗਈ ਸਨਸਨੀ

neelam muneer
26 August, 2017 06:36:31 PM

ਮੁੰਬਈ— ਪਾਕਿਸਤਾਨੀ ਮਾਡਲ ਅਤੇ ਟੀ.ਵੀ. ਅਦਾਕਾਰਾ ਨੀਲਮ ਮੁਨੀਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਾਰ 'ਚ ਮਦਹੋਸ਼ ਕਰ ਦੇਣ ਵਾਲਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਦੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਵੀਡੀਓ 'ਚ ਨੀਲਮ ਪੰਜਾਬੀ ਗੀਤ 'ਮਾਹੀ ਵੇ ਮੁਹੱਬਤਾਂ ਸੱਚੀਆਂ ਨੇ' 'ਤੇ ਡਾਂਸ ਕਰ ਰਹੀ ਹੈ। ਉਹ ਕਾਰ ਦੇ ਪਿੱਛੇ ਬੈਠ ਕੇ ਆਪਣੀ ਹੁਸਨ ਦੇ ਜਲਵੇ ਬਿਖੇਰਗੀ ਨਜ਼ਰ ਆ ਰਹੀ ਹੈ। ਨੀਲਮ ਨੇ ਇਸ ਵੀਡੀਓ 'ਚ ਵਾਈਟ ਸਲਵਾਰ ਸੂਟ ਪਹਿਨੇ ਹੋਏ ਬੇਹੱਦ ਸੁੰਦਰ ਲੱਗ ਰਹੀ ਹੈ। ਉਨ੍ਹਾਂ ਨੇ ਸੂਟ ਨਾਲ ਦੁੱਪਟਾ ਨਹੀਂ ਲਿਆ ਹੋਇਆ ਬਲਕਿ ਉਹ ਸਿਰਫ ਸੂਟ ਪਹਿਨੇ ਹੀ ਨਜ਼ਰ ਆ ਰਹੀ ਹੈ। ਲੋਕ ਇਸ ਵੀਡੀਓ ਦੀ ਕਾਫੀ ਆਲੋਚਨਾ ਕਰ ਰਹੇ ਹਨ। ਨੀਲਮ ਨੇ ਬਹੁਤ ਹੀ ਗੁੱਸੇ ਨਾਲ ਸਾਰੇ ਦਰਸ਼ਕਾਂ ਦਾ ਵਿਰੋਧ ਕੀਤਾ ਹੈ ਉਨ੍ਹਾਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, ਜਿਸ 'ਚ ਲਿਖਿਆ ਹੈ ਕਿ, ''ਇੰਨਾ ਗੁੱਸੇ 'ਚ ਹਾਂ। ਮੈਂ ਸਿਰਫ ਆਪਣੀ ਕਾਰ 'ਚ ਡਾਂਸ ਹੀ ਕਰ ਰਹੀ ਸੀ ਤੇ ਆਪਣੀ ਸਹੇਲੀ ਨਾਲ ਮਖੌਲ ਕਰ ਰਹੀ ਸੀ ਅਤੇ ਇਕ ਲੜਕੀ ਨੇ ਵੀਡੀਓ ਨੂੰ ਲੀਕ ਕਰ ਦਿੱਤਾ। 
ਜ਼ਿਕਰਯੋਗ ਹੈ ਕਿ ਨੀਲਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜੀਓ ਟੀ.ਵੀ. 'ਤੇ 'ਮੇਰੀ ਸੁਭਾਹ ਕਾ ਸਿਤਾਰਾ ਮੇਂ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ਕਈ ਪਾਕਿਸਤਾਨੀ ਨਾਟਕਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਫਿਲਮ 'ਛੁਪਨ-ਛੁਪਾਈ' 'ਚ ਅਹਿਸਾਨ ਖਾਨ ਦੇ ਨਾਲ ਕੰਮ ਕਰ ਚੁੱਕੀ ਹੈ।

 


Tags: Neelam muneerPerformsBold danceCar Pakistani actressਪਾਕਿਸਤਾਨੀ ਮਾਡਲਨੀਲਮ ਮੁਨੀਰ