FacebookTwitterg+Mail

'ਪਾਈਰੇਟਸ ਆਫ ਦਿ ਕੈਰੇਬੀਅਨ' ਵਿਚੋਂ 'ਜੈਕ ਸਪੈਰੋ' ਦੀ ਛੁੱਟੀ

now   jack sparrow   is not in the   pirates of the caribbean
23 December, 2018 03:50:18 PM

ਲਾਸ ਏਂਜਲਸ (ਭਾਸ਼ਾ)- ਕੈਪਟਨ ਜੈਕ ਸਪੈਰੋ ਦੀ ਮੁੱਖ ਭੂਮਿਕਾ ਨਿਭਾਉਣ ਵਾਲੇ ਜਾਨੀ ਡੇਪ ਨੂੰ ਪਾਈਰੇਟਸ ਆਫ ਦਿ ਕੈਰੇਬੀਅਨ ਫ੍ਰੈਂਚਾਇਜ਼ੀ ਤੋਂ ਹਟਾ ਦਿੱਤਾ ਗਿਆ ਹੈ। ਡਿਜ਼ਨੀ ਫਿਲਮ ਪ੍ਰੋਡਕਸ਼ਨ ਦੇ ਮੁੱਖ ਸੀਨ ਬੇਲੀ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲੀਵੁੱਡ ਰਿਪੋਰਟਸ ਨੂੰ ਦਿੱਤੇ ਇਕ ਇੰਟਰਵਿਊ ਵਿਚ ਬੇਲੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਪੌਲ ਵਰਨਿਕ ਅਤੇ ਹੇਟ ਰੀਸ ਦੀ ਲਿਖੀ ਪਾਇਰੇਟਸ ਆਫ ਦਿ ਕੈਰੇਬੀਅਨ ਰਿਬੂਟ ਡੇਪ ਤੋਂ ਬਿਨਾਂ ਕਾਮਯਾਬ ਹੋ ਸਕੇਗੀ, ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਨਵੀਂ ਊਰਜਾ ਅਤੇ ਉਤਸ਼ਾਹ ਲਿਆਉਣਾ ਚਾਹੁੰਦੇ ਹਾਂ।

ਮੈਨੂੰ ਪਾਈਰੇਟਸ ਫਿਲਮਾਂ ਬਹੁਤ ਪਸੰਦ ਹਨ, ਪਰ ਪੌਲ ਅਤੇ ਹੇਟ ਇਸ ਨੂੰ ਨਵਾਂ ਬਣਾਉਣ ਵਿਚ ਦਿਲਚਸਪੀ ਰੱਖਦੇ ਹਨ। ਇਸ ਲਈ ਮੈਂ ਉਨ੍ਹਾਂ ਨੂੰ ਇਹ ਕੰਮ ਸੌਂਪਿਆ। ਡੇਪ ਦੇ ਬਾਹਰ ਹੋਣ ਦੀ ਖਬਰ ਸਕ੍ਰਿਪਟ ਰਾਈਟਰ ਸਟੂਅਰਟ ਬਿਏਟੀ ਨੇ ਅਕਤੂਬਰ ਵਿਚ ਦਿੱਤੀ ਸੀ। ਸਟੂਅਰਟ ਨੇ ਫ੍ਰੈਂਚਾਇਜ਼ੀ ਦੇ ਨਾਲ ਡੇਪ ਦੇ ਸਫਰ ਨੂੰ ਸ਼ਾਨਦਾਰ ਦੱਸਿਆ ਸੀ। ਜਾਨੀ ਡੇਪ ਪਾਈਰੇਟਸ ਆਫ ਦਿ ਕੈਰੇਬੀਅਨ ਦੇ ਨਾਲ ਪਿਛਲੇ 14 ਸਾਲਾਂ ਤੋਂ ਜੁੜੇ ਸਨ। ਉਹ ਇਸ ਸੀਰੀਜ਼ ਦੀਆਂ ਸਾਰੀਆਂ 5 ਫਿਲਮਾਂ ਵਿਚ ਜੈਕ ਸਪੈਰੋ ਦੇ ਲੀਡ ਰੋਲ ਵਿਚ ਨਜ਼ਰ ਆਏ।


Tags: ਲਾਸ ਏਂਜਲਸਜੈਕ ਸਪੈਰੋਪਾਈਰੇਟਸ ਆਫ ਦਿ ਕੈਰੇਬੀਅਨLos Angeles Jack Sparrow Pirates of the Caribbean

Edited By

Sunny Kashyap

Sunny Kashyap is News Editor at Jagbani.