FacebookTwitterg+Mail

ਪਾਕਿਸਤਾਨੀ ਮੀਡੀਆ ਨੇ ਆਮਿਰ ਖਾਨ ਨੂੰ ਦੱਸਿਆ 'ਹੱਤਿਆਰਾ', ਜਾਣੋ ਕੀ ਹੈ ਪੂਰਾ ਮਾਮਲਾ

pakistan media get troll after mistakely bollywood actor aamir khan
18 April, 2020 11:25:52 AM

ਜਲੰਧਰ (ਵੈੱਬ ਡੈਸਕ) - ਪਾਕਿਸਤਾਨੀ ਮੀਡੀਆ ਇਕ ਵਾਰ ਫਿਰ ਤੋਂ ਆਪਣੀ ਕਰਤੂਤਾਂ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋ ਰਹੇ ਹਨ। ਇਸ ਵਾਰ ਭਾਰਤ ਦਾ ਇਹ ਗੁਆਂਢੀ ਮੁਲਕ ਬਾਲੀਵੁੱਡ ਅਦਾਕਾਰ ਆਮਿਰ ਖਾਨ ਕਾਰਨ ਟਰੋਲ ਹੋ ਰਿਹਾ ਹੈ। ਪਾਕਿਸਤਾਨੀ ਦੇ ਇਕ ਨਿਊਜ਼ ਚੈਨਲ ਨੇ ਆਮਿਰ ਖਾਨ ਨੂੰ ਹੱਤਿਆਰੇ ਦੇ ਰੂਪ ਵਿਚ ਦਿਖਾਇਆ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਹਾਲ ਹੀ ਵਿਚ ਪਾਕਿਸਤਾਨੀ ਦੀ ਇਕ ਕੋਰਟ ਨੇ 17 ਸਾਲ ਬਾਅਦ ਰਾਜਨੀਤਿਕ ਪਾਰਟੀ ਮੁਹਾਜਿਰ ਹੱਕੀ ਦੇ ਇਕ ਆਮਿਰ ਖਾਨ ਨਾਂ ਦੇ ਨੇਤਾ ਨੂੰ ਡਬਲ ਮਰਡਰ ਕੇਸ ਵਿਚ ਬਰੀ ਕੀਤਾ ਹੈ ਪਰ ਇਸ ਖ਼ਬਰ ਨੂੰ ਬ੍ਰੇਕਿੰਗ ਦੌਰਾਨ ਚਲਾਉਣ 'ਤੇ ਪਾਕਿਸਤਾਨ ਦੇ ਇਕ ਉਰਦੂ ਚੈਨਲ ਨੇ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਅਤੇ ਨੇਤਾ ਦੀ ਤਸਵੀਰ ਦੀ ਜਗ੍ਹਾ ਚੈਨਲ ਨੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਤਸਵੀਰ ਨੂੰ ਲਗਾ ਦਿੱਤਾ।

ਦੱਸਣਯੋਗ ਹੈ ਕਿ ਕੁਝ ਸਮੇਂ ਬਾਅਦ ਚੈਨਲ ਨੇ ਆਪਣੀ ਗ਼ਲਤੀ ਨੂੰ ਸੁਧਾਰ ਲਿਆ ਹੈ ਪਰ ਆਮਿਰ ਖਾਨ ਦੀ ਲੱਗੀ ਤਸਵੀਰ ਦੀ ਬ੍ਰੇਕਿੰਗ ਨੂੰ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨ ਦਾ ਉਰਦੂ ਚੈਨਲ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋ ਰਿਹਾ ਹੈ। ਉਥੇ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਚੈਨਲ ਵਲੋਂ ਇਹ ਖਬਰ 'ਤੇ ਲਗਾਈ ਆਮਿਰ ਦੀ ਤਸਵੀਰ ਨੂੰ ਆਪਣੇ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਅਤੇ ਪਾਕਿਸਤਾਨ ਨੂੰ ਟਰੋਲ ਕਰ ਰਹੇ ਹਨ। ਉੱਥੇ ਹੀ ਆਮਿਰ ਖਾਨ ਦੀ ਤਾਂ ਉਹ ਜਲਦ ਹੀ ਆਪਣੀ ਚਰਚਿਤ ਫਿਲਮ 'ਲਾਲ ਸਿੰਘ ਚੱਢਾ' ਵਿਚ ਨਜ਼ਰ ਆਉਣ ਵਾਲੇ ਹਨ।   
 


Tags: PakistanSocial MediaTrollBigg MistakeAamir KhamDouble Murder Case

About The Author

sunita

sunita is content editor at Punjab Kesari