FacebookTwitterg+Mail

ਮੀਕਾ ਸਿੰਘ ਨੇ ਪਾਕਿ ਜਾ ਕੇ ਗਾਇਆ ਗੀਤ, ਲੋਕਾਂ ਨੇ ਕਿਹਾ-'ਸ਼ਰਮ ਕਰੋ'

pakistan mika singh
11 August, 2019 02:37:25 PM

ਮੁੰਬਈ/ਪਾਕਿਸਤਾਨ (ਬਿਊਰੋ)— ਮੀਕਾ ਸਿੰਘ ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ਵਿਚੋਂ ਇਕ ਹਨ। ਇਨੀਂ ਦਿਨੀ ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਮੀਕਾ ਦਾ ਦਮਦਾਰ ਪ੍ਰਦਰਸ਼ਨ ਨਹੀਂ ਸਗੋਂ ਪ੍ਰਦਰਸ਼ਨ ਕਰਨ ਦੀ ਜਗ੍ਹਾ ਹੈ। ਅਸਲ ਵਿਚ ਮੀਕਾ ਸਿੰਘ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਨੀਂ ਦਿਨੀਂ ਤਣਾਅ ਕਾਫੀ ਵਧਿਆ ਹੋਇਆ ਹੈ। ਭਾਰਤ ਸਰਕਾਰ ਦੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਬਾਅਦ ਤਣਾਅ ਸਿਖਰ 'ਤੇ ਹੈ। ਭਾਰਤ ਸਰਕਾਰ ਦੇ ਫੈਸਲੇ ਤੋਂ ਨਾਰਾਜ਼ ਪਾਕਿਸਤਾਨ ਨੇ ਭਾਰਤੀ ਕਲਾਕਾਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ ਵਿਚ ਗਾਇਕ ਮੀਕਾ ਸਿੰਘ ਦਾ ਕਰਾਚੀ ਜਾ ਕੇ ਸਮਾਰੋਹ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਮੀਕਾ ਸਿੰਘ ਪਾਕਿਸਤਾਨ ਵਿਚ ਹਨ ਅਤੇ ਉੱਥੇ ਉਨ੍ਹਾਂ ਨੇ ਸਮਾਰੋਹ ਵਿਚ ਹਿੱਸਾ ਲਿਆ। ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਇਕ ਰਿਸ਼ਤੇਦਾਰ ਦੇ ਇੱਥੇ ਮਹਿੰਦੀ ਦੀ ਰਸਮ ਦੌਰਾਨ ਗੀਤ ਗਾਇਆ। ਇਸ ਸਬੰਧੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਟਵਿੱਟਰ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਾਕਿਸਤਾਨੀ ਗਾਇਕ ਫਾਕਿਰ ਮਹਿਮੂਦ ਨੇ ਸੋਸ਼ਲ ਮੀਡੀਆ 'ਤੇ ਮੀਕਾ ਦਾ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ,''ਕਸ਼ਮੀਰ ਪੂਰੀ ਤਰ੍ਹਾਂ ਨਾਲ ਲੌਕਡਾਊਨ ਹੈ ਪਰ ਇਕ ਭਾਰਤੀ ਆਉਂਦਾ ਹੈ, ਗੀਤ ਗਾਉਂਦਾ ਹੈ, ਪੈਸੇ ਕਮਾਉਂਦਾ ਹੈ ਅਤੇ ਚਲਾ ਜਾਂਦਾ ਹੈ ਜਿਵੇਂ ਕਿ ਕੁਝ ਹੋਇਆ ਹੀ ਨਹੀਂ। ਇੰਝ ਲੱਗਦਾ ਹੈ ਜਿਵੇਂ ਧਰਮ ਅਤੇ ਦੇਸ਼ਭਗਤੀ ਤਾਂ ਸਿਰਫ ਗਰੀਬਾਂ ਲਈ ਹੀ ਹੈ।''

 

ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਨਾਇਲਾ ਇਨਾਇਤ ਨੇ ਟਵਿੱਟਰ 'ਤੇ ਲਿਖਿਆ,''ਖੁਸ਼ ਹਾਂ ਕਿ ਜਨਰਲ ਮੁਸ਼ੱਰਫ ਦੇ ਰਿਸ਼ਦੇਤਾਰ ਦੇ ਇੱਥੇ ਮਹਿੰਦੀ ਰਸਮ ਵਿਚ ਗਾਇਕ ਮੀਕਾ ਸਿੰਘ ਕਰਾਚੀ ਵਿਚ ਪ੍ਰਦਰਸ਼ਨ ਕਰਦੇ ਨਜ਼ਰ ਆਏ।'' ਰਿਪੋਰਟ ਮੁਤਾਬਕ ਮੀਕਾ ਸਿੰਘ ਤਿੰਨ ਦਿਨ ਦੇ ਪਾਕਿਸਤਾਨ ਦੌਰੇ 'ਤੇ ਗਏ ਹੋਏ ਹਨ।

 

ਮੀਕਾ ਸਿੰਘ ਦੇ ਵੀਡੀਓ 'ਤੇ ਯੂਜ਼ਰਸ ਦੀ ਨਾਰਾਜ਼ਗੀ ਸਾਫ ਨਜ਼ਰ ਆ ਰਹੀ ਹੈ। ਇਕ ਯੂਜ਼ਰ ਨੇ ਲਿਖਿਆ,''ਮੀਕਾ ਮੰਨਿਆ ਕਿ ਟਾਈਮ ਖਰਾਬ ਹੈ ਪਰ ਇੰਨਾ ਵੀ ਨਹੀਂ ਕਿ ਕਿਤੇ ਵੀ ਜਾ ਕੇ ਗਾਣਾ ਗਾਓ।''

 

 

 

 

 


Tags: Pakistan Mika Singhperformanceਪਾਕਿਸਤਾਨਮੀਕਾ ਸਿੰਘਪ੍ਰਦਰਸ਼ਨ

About The Author

Vandana

Vandana is content editor at Punjab Kesari