ਨਵੀਂ ਦਿੱਲੀ(ਬਿਊਰੋ)— ਵਿਆਹਾਂ ਦਾ ਸੀਜ਼ਨ 'ਚ ਇਨ੍ਹੀਂ ਦਿਨੀਂ ਕਾਫੀ ਚੱਲ ਰਿਹਾ ਹੈ ਤੇ ਦੂਜੇ ਪਾਸੇ ਪਾਕਿਸਤਾਨ 'ਚ ਇਸ ਮੈਰਿਜ ਸੀਜ਼ਨ ਦੇ ਮੌਕੇ 'ਤੇ ਇਕ ਫੈਸ਼ਨ ਸ਼ੋਅ 'ਹਮ ਬ੍ਰਾਈਡਲ ਕੋਤਿਓਰ' ਵੀਕ ਦੌਰਾਨ ਚਾਈਲਡ ਮੈਰਿਜ (ਬਾਲ ਵਿਆਹ) 'ਤੇ ਆਵਾਜ਼ ਚੁੱਕੀ ਹੈ। ਰੈਂਪ 'ਤੇ ਜਿਥੇ ਬ੍ਰਾਈਡਲ ਪੋਸ਼ਾਕ 'ਚ ਮਾਡਲ ਵਾਕ ਕਰ ਰਹੀ ਸੀ, ਉਸੇ ਦੌਰਾਨ ਸਕੂਲ ਯੂਨੀਫਾਰਮ (ਵਰਦੀ) 'ਚ ਇਕ ਛੋਟੀ ਬੱਚੀ ਵੀ ਰੈਂਪ 'ਤੇ ਦਿਖੀ।
ਖਾਸ ਗੱਲ ਇਹ ਸੀ ਕਿ ਸਕੂਲ ਦੀ ਡਰੈੱਸ 'ਚ ਰੈਂਪ 'ਤੇ ਆਈ ਇਸ ਬੱਚੀ ਨੇ ਜਿਊਲਰੀ ਵੀ ਠੀਕ ਉਸੇ ਤਰ੍ਹਾਂ ਪਾਈ ਸੀ, ਜਿਵੇਂ ਇਕ ਦੁਲਹਨ ਪਾਉਂਦੀ ਹੈ। ਪਿੱਠ 'ਤੇ ਸਕੂਲ ਬੈਗ ਨੂੰ ਲੈ ਕੇ ਆਈ ਇਸ ਲੜਕੀ ਨੇ ਛੋਟੀ ਉਮਰ 'ਚ ਹੀ ਵਿਆਹ ਨਾਲ ਐਜੂਕੇਸ਼ਨ 'ਤੇ ਜ਼ੋਰ ਦਿੱਤਾ।
ਸ਼ੋਅ 'ਤੇ ਇਸ ਕਲੇਕਸ਼ਨ ਨੂੰ ਪਾਕਿਸਤਾਨ ਦੇ ਮਸ਼ਹੂਰ ਡਿਜ਼ਾਈਨਰ ਅਲੀ ਨਿਸ਼ਾਨ ਨੇ ਸ਼ੋਅ ਕੇਸ ਕੀਤਾ। ਬਾਲ ਵਿਆਹ (ਚਾਈਲਡ ਮੈਰਿਜ) ਖਿਲਾਫ ਆਵਾਜ਼ ਉਠਾਉਣ ਦਾ ਇਹ ਅੰਦਾਜ਼ ਡਿਜ਼ਾਈਨਰ ਦਾ ਅਸਲ 'ਚ ਕਾਫੀ ਪ੍ਰਸ਼ੰਸਾਂਯੋਗ ਹੈ। ਆਪਣੇ ਫੈਸ਼ਨ ਕਲੇਕਸ਼ਨ ਦੇ ਜਰੀਏ ਬਾਲ ਵਿਆਹ ਖਿਲਾਫ ਮੁਹੀਮ ਦੇ ਤਹਿਤ, ਹੱਥਾਂ 'ਚ ਮਹਿੰਦੀ ਲਾਏ ਸਕੂਲ ਦੀ ਲੜਕੀ ਇਸ ਸ਼ੋਅ 'ਚ ਬਤੌਰ ਸਟਾਪਰ ਰੈਂਪ 'ਤੇ ਚੱਲੀ।
ਇਸ ਸਮਾਰੋਹ ਦਾ ਆਯੋਜਨ ਯੂ. ਐੱਨ. ਵੂਮੈਨ. ਪਾਕਿਸਤਾਨ ਨੇ ਕੀਤਾ ਸੀ। ਇਸ ਮੁੱਦੇ ਨੂੰ ਉਠਾਉਂਦੇ ਹੋਏ ਯੂ. ਐੱਨ. ਏਜੰਸੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਕਿ ਸਾਰੇ ਮਿਲ ਕੇ ਇਸ ਮੁੱਦੇ 'ਤੇ ਆਪਣੀ ਆਵਾਜ਼ ਚੁੱਕਣ, ਜਿਸ ਨਾਲ ਇਸ ਮੁੱਦੇ ਨੂੰ ਪਾਕਿਸਤਾਨ ਦੀ ਸੰਸਦ 'ਚ ਉਠਾਇਆ ਜਾਵੇਗਾ।