FacebookTwitterg+Mail

ਸੰਗੀਤ ਜਗਤ ਨੂੰ ਵੱਡਾ ਝਟਕਾ, ਪ੍ਰਸਿੱਧ ਪਾਕਿਸਤਾਨੀ ਗਾਇਕ 'ਸ਼ੌਕਤ ਅਲੀ' ਦਾ ਦਿਹਾਂਤ

pakistani singer shaukat ali passes away
03 April, 2021 09:02:12 AM

ਪਾਕਿਸਤਾਨ : ਲਗਾਤਾਰ 6 ਦਹਾਕਿਆਂ ਤੱਕ ਸੰਗੀਤ ਦੀ ਸੇਵਾ ਕਰਨ ਵਾਲੇ ਪਾਕਿਸਤਾਨ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਅਮੀਰ ਸ਼ੌਕਤ ਅਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ਼ੌਕਤ ਅਲੀ ਲਾਹੌਰ ਦੇ ਕੰਬਾਇਨਡ ਮਿਲਟਰੀ ਹਸਪਤਾਲ 'ਚ ਜ਼ੇਰੇ ਇਲਾਜ ਸਨ। ਉਨ੍ਹਾਂ ਨੂੰ ਡਾਇਬੀਟੀਜ਼ ਅਤੇ ਲੀਵਰ ਟਰਾਂਸਪਲਾਂਟ ਦੀ ਸਮੱਸਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ 'ਵੀਕੈਂਡ ਲਾਕਡਾਊਨ' ਲਾਉਣ ਦੀ ਤਿਆਰੀ, ਕੈਪਟਨ ਨੇ ਲਾਈਵ ਹੁੰਦਿਆਂ ਕੀਤਾ ਇਸ਼ਾਰਾ

ਉਨ੍ਹਾਂ ਦੇ ਦਿਲ ਦੀ ਬਾਈਪਾਸ ਸਰਜਰੀ ਵੀ ਹੋਈ ਸੀ। ਉਨ੍ਹਾਂ ਦੇ ਦਿਹਾਂਤ ਨਾਲ ਸੰਗੀਤ ਜਗਤ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦਈਏ ਕਿ ਦੇਸ਼-ਵਿਦੇਸ਼ 'ਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਮਸ਼ਹੂਰ ਗਜ਼ਲਗੋ ਸ਼ੌਕਤ ਅਲੀ ਦੀ ਗਾਇਕੀ ਦਾ ਕੈਰੀਅਰ 6 ਦਹਾਕਿਆਂ ਦਾ ਹੈ। ਉਨ੍ਹਾਂ ਨੇ ਸਾਲ 1960 'ਚ ਗਜ਼ਲਾਂ ਅਤੇ ਲੋਕ ਗੀਤ ਗਾਉਣੇ ਸ਼ੁਰੂ ਕੀਤੇ। ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਉਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ 'ਚ ਵੱਡੀ ਗਿਣਤੀ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਚੰਡੀਗੜ੍ਹ ਲਈ ਵੀ ਮੁਫ਼ਤ ਸਫ਼ਰ ਕਰ ਸਕਣਗੀਆਂ 'ਬੀਬੀਆਂ', ਹੈਲਪਲਾਈਨ ਨੰਬਰ ਜਾਰੀ

ਇਹ ਵੀ ਦੱਸਣਯੋਗ ਹੈ ਕਿ ਸ਼ੌਕਤ ਅਲੀ ਨੂੰ ਸਾਲ 1976 'ਚ 'ਵਾਇਸ ਆਫ ਪੰਜਾਬ' ਦੇ ਐਵਾਰਡ ਨਾਲ ਸਨਮਾਨਿਆ ਗਿਆ ਸੀ। ਜੁਲਾਈ, 2013 'ਚ ਉਨ੍ਹਾਂ ਨੂੰ 'ਪ੍ਰਾਇਡ ਆਫ ਪੰਜਾਬ' ਦਾ ਐਵਾਰਡ ਮਿਲਿਆ। ਸ਼ੌਕਤ ਅਲੀ ਨੇ ਸਾਲ 1982 'ਚ ਨਵੀਂ ਦਿੱਲੀ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਲਾਈਵ ਪਰਫਾਰਮੈਂਸ ਦਿੱਤੀ ਸੀ। ਸਾਲ 1990 'ਚ ਉਨ੍ਹਾਂ ਨੂੰ ਸਰਵਉੱਚ ਪਾਕਿਸਤਾਨੀ ਨਾਗਰਿਕ ਰਾਸ਼ਟਰਪਤੀ ਐਵਾਰਡ 'ਪ੍ਰਾਈਡ ਆਫ ਪਰਫਾਰਮੈਂਸ' ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 'ਪੰਜਾਬ' ਹੋਇਆ ਸ਼ਰਮਸਾਰ, 3 ਮਹੀਨਿਆਂ 'ਚ ਵਾਪਰੀਆਂ 'ਜਬਰ-ਜ਼ਿਨਾਹ' ਦੀਆਂ ਵਾਰਦਾਤਾਂ ਨੇ ਖੜ੍ਹੇ ਕੀਤੇ ਰੌਂਗਟੇ

ਸ਼ੌਕਤ ਅਲੀ ਦਾ ਗੀਤ 'ਕਦੇ ਤੇ ਹੱਸ ਬੋਲ ਵੇ' ਦੀ ਵਰਤੋਂ 2009 'ਚ ਭਾਰਤੀ ਫ਼ਿਲਮ 'ਲਵ ਆਜ ਕਲ' 'ਚ ਕੀਤੀ ਗਈ। ਉਨ੍ਹਾਂ ਦੇ ਤਿੰਨੋ ਪੁੱਤਰ ਇਮਰਾਨ ਸ਼ੌਕਤ ਅਲੀ, ਅਮੀਰ ਸ਼ੌਕਤ ਅਲੀ ਅਤੇ ਮੋਹਸਿਨ ਸ਼ੌਕਤ ਅਲੀ ਵੀ ਨਾਮੀ ਗਾਇਕ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Tags: Pakistani Singer Shaukat Ali Death ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਿਹਾਂਤ

About The Author

Babita

Babita is content editor at Punjab Kesari