ਬ੍ਰਿਟਿਸ਼ ਕੋਲੰਬੀਆ— ਅਡਲਟ ਇੰਡਸਟ੍ਰੀ 'ਚ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਕੈਨੇਡੀਅਨ ਪੋਰਨ ਕਵੀਨ ਸ਼ੀਲਾ ਸਟੈਲਜ਼ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ।
ਜਾਣਕਾਰੀ ਮੁਤਾਬਕ 35 ਸਾਲਾਂ ਹਾਲ ਆਫ ਫੈਮਰ ਸ਼ੀਲਾ ਦੀ ਮੌਤ ਉਸ ਦੀ ਮਾਂ ਦੇ ਘਰ 9 ਨਵੰਬਰ ਨੂੰ ਆਰਮਸਟ੍ਰੋਂਗ ( ਬ੍ਰਿਟਿਸ਼ ਕੋਲੰਬੀਆ) 'ਚ ਅਚਾਨਕ ਸੁੱਤੇ ਹੋਏ ਹੋ ਗਈ। ਉਸ ਦੀ ਇਕ ਸਾਥੀ ਪੋਰਨ ਸਟਾਰ ਐਲਾਨਾ ਇਵਾਂਸ ਨੇ ਟਵੀਟ ਕਰਕੇ ਉਸ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਸਾਡੀ ਪੁਰਾਣੀ ਦੋਸਤ ਸਾਨੂੰ ਹਮੇਸ਼ਾ ਲਈ ਛੱਡ ਗਈ ਹੈ। ਸਟੈਲਜ਼ ਦੀ ਮੌਤ ਨੀਂਦ 'ਚ ਕਿਵੇਂ ਹੋਈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਬਹੁਤ ਥੋੜੇ ਸਮੇਂ 'ਚ ਹੀ ਉਹ ਇੰਡਸਟ੍ਰੀ 'ਚ ਮਸ਼ਹੂਰ ਹੋ ਗਈ ਸੀ।