FacebookTwitterg+Mail

ਅਫਰੀਕੀ ਦੇਸ਼ 'ਚ ਬੇਹੱਦ ਲੋਕਪ੍ਰਿਯ ਹੈ ਇਹ ਭਾਰਤੀ ਸੀਰੀਅਲ, ਕਿਰਦਾਰ ਦੇ ਨਾਂ 'ਤੇ ਰੱਖੇ ਜਾਂਦੇ ਨੇ ਬੱਚਿਆਂ ਦੇ ਨਾਂ

preetika rao
11 April, 2018 04:57:24 PM

ਮੁੰਬਈ(ਬਿਊਰੋ)— ਚਾਰ ਸਾਲ ਪਹਿਲਾਂ ਕਲਰਜ਼ ਚੈਨਲ 'ਤੇ ਇਕ ਸੀਰੀਅਲ ਪ੍ਰਸਾਰਿਤ ਹੁੰਦਾ ਸੀ, ਜਿਸ ਦਾ ਨਾਂ 'ਬੇਇੰਤੇਹਾ' ਸੀ। ਜੈਨ ਅਤੇ ਆਲੀਆ ਦੀ ਇਹ ਲਵ ਸਟੋਰੀ ਭਾਵੇਂ ਹੀ ਭਾਰਤ 'ਚ ਖਾਸ ਕਮਾਲ ਨਾ ਦਿਖਾ ਸਕੀ ਹੋਵੇ ਅਤੇ ਸਾਲ ਭਰ ਦੇ ਅੰਦਰ ਹੀ ਬੰਦ ਹੋ ਗਿਆ ਹੋਵੇ ਪਰ ਅਫਰੀਕੀ ਦੇਸ਼ ਤਨਜ਼ਾਨੀਆ 'ਚ ਇਹ ਸ਼ੋਅ ਇੰਨਾ ਮਸ਼ਹੂਰ ਹੈ ਕਿ ਇੱਥੋਂ ਦੇ ਲੋਕ ਆਪਣੀ ਬੇਟੀ ਦਾ ਨਾਂ ਵੀ ਆਲੀਆ ਰੱਖਦੇ ਹਨ, ਜੋ ਇਸ ਸ਼ੋਅ ਦੀ ਲੀਡ ਕਿਰਦਾਰ ਦਾ ਨਾਂ ਹੈ। ਇਸ ਸੀਰੀਅਲ 'ਬੇਇੰਤੇਹਾ' 'ਚ ਪ੍ਰੀਤੀਕਾ ਰਾਓ ਨੇ ਆਲੀਆ ਹੈਦਰ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

ਉੱਥੇ ਹਰਸ਼ਦ ਅਰੋੜਾ ਨੇ ਜੈਨ ਉਸਮਾਨ ਅਬਦੁੱਲਾ ਦਾ ਕਿਰਦਾਰ ਨਿਭਾਇਆ ਸੀ। ਹਾਲ ਹੀ 'ਚ ਪ੍ਰੀਤੀਕਾ ਨੂੰ ਤਨਜ਼ਾਨੀਆ 'ਚ ਇਕ ਐਵਾਰਡ ਫੰਕਸ਼ਨ ਦਾ ਸੱਦਾ ਮਿਲਿਆ ਸੀ। ਏਅਰਪੋਰਟ ਤੋਂ ਨਿਕਲਦੇ ਸਮੇਂ ਹੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਤਸਵੀਰਾਂ ਕਲਿੱਕ ਕੀਤੀਆਂ। ਇਕ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ, ''ਸਭ ਤੋਂ ਪਹਿਲਾਂ ਤਾਂ ਮੈਂ ਹੈਰਾਨ ਹੋ ਗਈ ਕਿ ਮੈਨੂੰ ਤਨਜ਼ਾਨੀਆ ਤੋਂ ਸੱਦਾ ਮਿਲਿਆ ਹੈ।

ਮੈਨੂੰ ਉੱਥੋਂ ਦੇ ਇਕ ਟੀ. ਵੀ. ਚੈਨਲ ਨੇ ਫੋਨ ਕੀਤਾ, ਜੋ ਆਪਣੀ ਭਾਸ਼ਾ 'ਚ 'ਬੇਇੰਤੇਹਾ' ਪ੍ਰਸਾਰਿਤ ਕਰਦਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਬੱਚਿਆਂ ਨੂੰ ਮੇਰਾ ਸ਼ੋਅ ਖੂਬ ਪਸੰਦ ਆਉਂਦਾ ਹੈ ਅਤੇ ਉਨ੍ਹਾਂ ਦੇ ਨਾਂ ਵੀ ਮੇਰੇ ਆਨਸਕ੍ਰੀਨ ਨਾਂ 'ਤੇ ਰੱਖੇ ਜਾਂਦੇ ਹਨ।'' ਪ੍ਰੀਤੀਕਾ ਰਾਓ ਨੇ ਦੱਸਿਆ ਕਿ ਉਨ੍ਹਾਂ ਨੂੰ Sinema Zetu ਐਵਾਰਡ ਫੰਕਸ਼ਨ ਦਾ ਸੱਦਾ ਮਿਲਿਆ ਸੀ।

Punjabi Bollywood Tadka

ਇਹ ਉੱਥੋਂ ਦਾ ਸਭ ਤੋਂ ਵੱਡਾ ਐਵਾਰਡ ਇਵੈਂਟ ਮੰਨਿਆ ਜਾਂਦਾ ਹੈ। ਅਦਾਕਾਰਾ ਨੇ ਦੱਸਿਆ, ''ਮੈਂ ਇਸ ਫੰਕਸ਼ਨ ਦੀ ਚੀਫ ਗੈਸਟ ਸੀ। ਸਮਾਗਮ 'ਚ ਅਫਰੀਕਾ ਦੇ ਕਈ ਮਸ਼ਹੂਰ ਐਕਟਰਜ਼ ਮੌਜੂਦ ਸਨ। ਮੈਨੂੰ ਤਨਜ਼ਾਨੀਆ ਦੇ ਚੌਥੇ ਰਾਸ਼ਟਪਤੀ ਨੇ ਸਨਮਾਨਿਤ ਵੀ ਕੀਤਾ।'' ਇਵੈਂਟ 'ਚ ਪ੍ਰਿਤੀਕਾ ਰਾਓ ਫੈਸ਼ਨ ਡਿਜ਼ਾਈਨਰ ਅਰਚਨਾ ਕੋਚਰ ਦੀ ਬਲੈਕ ਡਰੈੱਸ 'ਚ ਨਜ਼ਰ ਆਈ।

ਐਵਾਰਡ ਫੰਕਸ਼ਨ 'ਚ ਸ਼ਾਮਲ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਜ਼ੰਜ਼ੀਬਾਰ 'ਚ ਕਰੂਜ਼ ਦਾ ਵੀ ਲੁਤਫ ਉਠਾਇਆ। ਜਾਣਕਾਰੀ ਮੁਤਾਬਕ ਪ੍ਰਿਤੀਕਾ ਰਾਓ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਦੀ ਭੈਣ ਹੈ। 

Punjabi Bollywood Tadka

 

 


Tags: Preetika RaoAaliya Zain Usman Abdullah Harshad AroraBeintehaaAfricaTanzaniaSinema Zetu Awards

Edited By

Chanda Verma

Chanda Verma is News Editor at Jagbani.