FacebookTwitterg+Mail

Video: ਜਦੋਂ ਐਮੀ 2017 'ਚ ਪ੍ਰਿਯੰਕਾ ਨੂੰ ਕਿਹਾ ਗਿਆ 'ਚੋਪਾ', ਪ੍ਰਸ਼ੰਸਕਾਂ ਨੇ ਸੁਣਾਈਆਂ ਖੂਬ ਖਰੀਆਂ ਖੋਟੀਆਂ

priyanka chopra
18 September, 2017 03:26:21 PM

ਮੁੰਬਈ— ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਿਯੰਕਾ ਚੋਪੜਾ ਨਾ ਸਿਰਫ ਬਾਲੀਵੁੱਡ ਬਲਕਿ ਹਾਲੀਵੁੱਡ ਇੰਡਸਟਰੀ ਦਾ ਵੀ ਹੁਣ ਮਸ਼ਹੂਰ ਨਾਂ ਬਣ ਚੁੱਕੀ ਹੈ। ਕਈ ਹਾਲੀਵੁੱਡ ਫਿਲਮਾਂ ਅਤੇ ਇੰਟਰਨੈਸ਼ਨਲ ਰਿਆਲਿਟੀ ਸ਼ੋਅ 'ਚ ਨਜ਼ਰ ਆਈ ਪ੍ਰਿਯੰਕਾ ਚੋਪੜਾ ਨੂੰ ਲੈ ਕੇ ਮਸ਼ਹੂਰ ਐਵਾਰਡ ਐਮੀ 2017 ਦੇ ਮੰਚ 'ਤੇ ਇਕ ਐਵਾਰਡ ਨੂੰ ਪ੍ਰੇਜ਼ੈਂਟ ਕਰਨ ਤੋਂ ਪਹਿਲਾਂ ਇਕ ਅਜਿਹੀ ਗਲਤੀ ਹੋ ਗਈ, ਜਿਸ ਨੂੰ ਲੈ ਕੇ ਉਹ ਚਰਚਾਵਾਂ 'ਚ ਆ ਗਈ ਹੈ।


ਅਸਲ 'ਚ ਐਮੀ 2017 ਦੇ ਮੰਚ 'ਤੇ 'ਆਊਟਸਟੈਡਿੰਗ ਵੈਰਾਇਟੀ ਟਾਕ ਸੀਰੀਜ਼' ਐਵਾਰਡ ਨੂੰ ਪ੍ਰੈਜ਼ੇਂਟ ਕਰਨ ਲਈ ਜਦੋਂ ਮਸ਼ਹੂਰ ਐਕਟਰ ਐਂਥਨੀ ਐਂਡਰਸਨ ਦੇ ਨਾਲ ਪ੍ਰਿਯੰਕਾ ਚੋਪੜਾ ਦੇ ਨਾਂ ਦਾ ਐਲਾਨ ਹੋਇਆ ਤਾਂ ਅਨਾਊਂਸਰ ਨੇ ਪ੍ਰਿਯੰਕਾ ਚੋਪੜਾ ਦਾ ਸਰਨੇਮ ਗਲਤ ਬੋਲ ਦਿੱਤਾ।

ਐਂਕਰ ਨੇ ਚੋਪੜਾ ਦੀ ਜਗ੍ਹਾ ਇਸ ਨੂੰ 'ਚੋਪ' ਕਹਿ ਦਿੱਤਾ।

Punjabi Bollywood Tadka

ਅਨਾਊਂਸਰ ਦੀ ਇਸ ਗਲਤੀ 'ਤੇ ਪ੍ਰਿਯੰਕਾ ਚੋਪੜਾ ਦੇ ਫੈਂਜ਼ ਕਾਫੀ ਨਿਰਾਸ਼ ਹੋ ਗਏ ਅਤੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਅਦਾਕਾਰਾ ਦੇ ਫੈਂਜ਼ ਐਮੀ 'ਚ ਹੋਈ ਇਸ ਗਲਤੀ ਦੇ ਵਿਰੋਧ 'ਚ ਉਤਰ ਆਏ ਹਨ।

Punjabi Bollywood Tadka
ਪ੍ਰਿਯੰਕਾ ਚੋਪੜਾ ਦੇ ਪ੍ਰਸ਼ੰਸਕਾਂ ਨੇ ਇਸ ਮਾਮਲੇ 'ਤੇ ਦੇਖੋ ਕੀ ਟਵੀਟ ਕੀਤੇ। ਇਸ ਐਵਾਰਡ ਇਵੈਂਟ 'ਚ ਨਾ ਸਿਰਫ ਪ੍ਰਿਯੰਕਾ ਆਪਣੇ ਗਲਤ ਲਏ ਗਏ ਨਾਂ ਨੂੰ ਲੈ ਕੇ ਚਰਚਾ 'ਚ ਹੈ ਬਲਕਿ ਉਨ੍ਹਾਂ ਦੀ ਡਰੈੱਸ ਵੀ ਖੂਬ ਸੁਰਖੀਆਂ ਬਟੋਰ ਰਹੀ ਹੈ।

Punjabi Bollywood Tadka

ਫਿਲਹਾਲ ਪ੍ਰਿਯੰਕਾ ਆਪਣੀਆਂ ਦੋ ਹਾਲੀਵੁੱਡ ਫਿਲਮਾਂ 'ਏ ਕਿਡ ਲਾਈਕ ਜੈਕ' ਅਤੇ 'ਇਜ਼ ਨਾਟ ਇਸ ਰੋਮਾਂਟਿਕ' ਦੇ ਨਾਲ-ਨਾਲ 'ਕਵਾਂਟਿਕੋ' ਸੀਜ਼ਨ 3 ਦੀ ਸ਼ੂਟਿੰਗ 'ਚ ਵੀ ਰੁੱਝੀ ਹੋਈ ਹੈ।


Tags: Priyanka Chopra Emmy Awards 2017TwitterNicole KidmanTom HiddlestonBollywood ActressHollywood celebrityਪ੍ਰਿਯੰਕਾ ਚੋਪੜਾ