FacebookTwitterg+Mail

ਪ੍ਰਿਅੰਕਾ ਨੇ ਉਡਾਇਆ ਦੁਨੀਆ ਦੇ ਤਾਕਤਵਰ ਸ਼ਖਸ ਡੋਨਾਲਡ ਟਰੰਪ ਦਾ ਮਜ਼ਾਕ

priyanka chopra donald trump
14 February, 2018 05:57:44 PM

ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਜ਼ਾਕ ਉਡਾਉਣ ਦੀ ਵਜ੍ਹਾ ਕਾਰਨ ਸੁਰਖੀਆਂ 'ਚ ਹੈ। ਅਸਲ 'ਚ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਪ੍ਰਿਅੰਕਾ ਕੋਲੋਂ ਪੁੱਛਿਆ ਗਿਆ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ? ਇਸ 'ਤੇ ਪ੍ਰਿਅੰਕਾ ਨੇ ਕਿਹਾ, 'ਅੱਜ ਦੇ ਹਾਲਾਤ ਦੇਖ ਕੇ ਤਾਂ ਲੱਗਦਾ ਹੈ ਕਿ ਕੋਈ ਵੀ ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਹੈ। ਮੈਨੂੰ ਇਸ ਨੂੰ ਵਿਸਥਾਰ ਨਾਲ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਾਣਦੇ ਹੀ ਹੋ ਕਿਉਂ?'
ਪ੍ਰਿਅੰਕਾ ਚੋਪੜਾ ਨੇ ਅਮਰੀਕਾ ਦੀ ਰਾਸ਼ਟਰਪਤੀ ਚੋਣ 'ਚ ਉਮੀਦਵਾਰੀ ਦੀ ਦੌੜ 'ਚ ਰੀਪਬਲਕੀਨ ਪਾਰਟੀ ਵਲੋਂ ਅੱਗੇ ਚੱਲ ਰਹੇ ਡੋਨਾਲਡ ਟਰੰਪ 'ਤੇ ਉਨ੍ਹਾਂ ਦੇ ਮੁਸਲਿਮ ਵਿਰੋਧੀ ਬਿਆਨ ਲਈ ਨਿਸ਼ਾਨਾ ਵਿੰਨ੍ਹਿਆ ਸੀ। ਟਰੰਪ ਨੇ ਮੁਸਲਿਮ ਪ੍ਰਵਾਸੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਣ ਦੀ ਵਕਾਲਤ ਕੀਤੀ ਸੀ। ਇਸ 'ਤੇ ਪ੍ਰਿਅੰਕਾ ਨੇ ਕਿਹਾ ਸੀ, 'ਤੁਸੀਂ ਕਿਸੇ 'ਤੇ ਵੀ ਰੋਕ ਨਹੀਂ ਲਗਾ ਸਕਦੇ। ਇਕ ਖਾਸ ਵਰਗ ਦੇ ਲੋਕਾਂ ਨੂੰ ਇਸ ਨਜ਼ਰ ਨਾਲ ਦੇਖਣਾ ਤੁਹਾਡੀ ਰੂੜੀਵਾਦੀ ਸੋਚ ਨੂੰ ਬਿਆਨ ਕਰਦਾ ਹੈ।'


Tags: Priyanka Chopra Donald Trump President USA Hollywood

Edited By

Rahul Singh

Rahul Singh is News Editor at Jagbani.