ਲੁਧਿਆਣਾ/ਟੋਰਾਂਟੋ— ਨੌਜਵਾਨ ਪੰਜਾਬੀ ਗਾਇਕ ਜਸ਼ਨਦੀਪ ਸਿੰਘ ਦਾ ਦਿਹਾਂਤ ਹੋਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਸਦਮਾ ਲੱਗਾ ਹੈ। ਜਸ਼ਨਦੀਪ, ਪੰਜਾਬੀ ਲੋਕ ਗਾਇਕ ਰਣਜੀਤ ਮਣੀ ਦਾ ਸ਼ਾਗਿਰਦ ਸੀ। ਉਸ ਦੀ ਐਲਬਮ 'ਛੁੱਟੀਆਂ' ਨੂੰ ਲੋਕਾਂ ਨੇ ਮਨਾਂ-ਮੋਹੀ ਪਿਆਰ ਦਿੱਤਾ ਸੀ ਅਤੇ ਇਸ ਐਲਬਮ ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਪੰਜਾਬੀ ਸੰਗੀਤ ਜਗਤ ਵਿਚ ਉਸ ਨੂੰ ਉਸ ਦੀ ਸਾਫ-ਸੁਥਰੀ ਗਾਇਕੀ ਲਈ ਯਾਦ ਕੀਤਾ ਜਾਵੇਗਾ। ਉਸ ਨੇ ਗਾਇਕਾ ਪਰਵੀਨ ਭਾਰਟਾ ਨਾਲ ਕਾਫੀ ਮਸ਼ਹੂਰ ਗੀਤ ਦਿੱਤੇ ਸਨ, ਜੋ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਤਾਜ਼ਾ ਹਨ। ਜਸ਼ਨਦੀਪ, ਕੈਨੇਡਾ ਵਿਚ ਰਹਿੰਦਾ ਸੀ।