FacebookTwitterg+Mail

ਨਵਾਂ ਆ ਰਿਹਾ ਗੀਤ 'ਸੋਹਣਾ ਗੱਭਰੂ' ਪੰਜਾਬੀ ਗਾਇਕੀ ਦੇ ਖੇਤਰ 'ਚ ਵੱਖਰੀਆਂ ਹੀ ਪੈੜਾਂ ਪਾਵੇਗਾ-ਤੇਜ ਹੁੰਦਲ

punjabi singer tej hundal
14 June, 2017 05:25:38 PM

ਰੋਮ (ਕੈਂਥ)— ਦੋ ਦਹਾਕੇ ਪਹਿਲਾਂ ਯੂਰਪ ਦੇ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੋਵਾ ਆ ਵੱਸਿਆ ਪੰਜਾਬੀ ਗਾਇਕ ਤੇਜ ਹੁੰਦਲ ਆਪਣੀ ਬੁਲੰਦ ਆਵਾਜ਼ ਦੀ ਬਦੌਲਤ ਪੰਜਾਬੀ ਗਾਇਕੀ ਖੇਤਰ 'ਚ ਵਿਲੱਖਣ ਪਛਾਣ ਬਣਾ ਚੁੱਕਾ ਹੈ। ਉਹ ਕਲੀਆਂ ਦੇ ਬਾਦਸ਼ਾਹ ਮਰਹੂਮ ਜਨਾਬ ਕੁਲਦੀਪ ਮਾਣਕ ਅਤੇ ਅਮਰ ਸਿੰਘ ਚਮਕੀਲਾ ਦੀ ਗਾਇਕੀ ਤੋਂ ਕਾਫੀ ਪ੍ਰਭਾਵਿਤ ਹੈ।
ਆਪਣੇ ਗੀਤ 'ਨੱਖਰੇ','ਦੀਵਾਨਾ', 'ਕਰਦਾ ਪਿਆਰ', 'ਬਾਂਹ ਫੜਕੇ','ਸਾਰੀ ਰਾਤ','ਪੈਸੇ ਦੀ ਕੀ ਗੱਲ' ਤੇ ਐਲਬਮ 'ਪੰਜਾਬੀਆਂ ਦਾ ਰਾਜ' ਰਾਹੀਂ ਪੰਜਾਬੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਤੇਜ ਹੁੰਦਲ ਦੀ ਸਦਾ ਹੀ ਕੋਸ਼ਿਸ ਹੈ ਕਿ ਉਹ ਕੁਝ ਵੱਖਰਾ ਹੀ ਆਪਣੇ ਸਰੋਤਿਆਂ ਨੂੰ ਸੁਣਨ ਨੂੰ ਦੇਵੇ। ਇਸੇ ਤਹਿਤ ਉਹ ਆਪਣਾ ਨਵਾਂ ਗੀਤ 'ਸੋਹਣਾ ਗੱਭਰੂ' ਲੈਕੇ ਆ ਰਿਹਾ ਹੈ, ਜਿਸ ਨੂੰ ਮਸ਼ਹੂਰ ਮਿਊਜ਼ਿਕ ਕੰਪਨੀ ਅਮਰ ਆਡੀਓ ਅਤੇ ਪ੍ਰਸਿੱਧ ਗੀਤਕਾਰ ਦੀਪ ਅਲਾਚੌਰੀਆ ਪੇਸ਼ ਕਰ ਰਹੇ ਹਨ। ਜਾਣਕਾਰੀ ਦਿੰਦਿਆਂ ਤੇਜ ਹੁੰਦਲ ਨੇ ਕਿਹਾ ਕਿ ਉਸ ਦਾ ਨਵਾਂ ਆ ਰਿਹਾ ਸੋਲੋ ਗੀਤ 'ਸੋਹਣਾ ਗੱਭਰੂ' ਪੰਜਾਬੀ ਗਾਇਕੀ ਦੇ ਖੇਤਰ 'ਚ ਵੱਖਰੀਆਂ ਹੀ ਪੈੜਾਂ ਪਾਵੇਗਾ। ਉਮੀਦ ਹੈ ਕਿ ਇਹ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣੇਗਾ ਤੇ ਇਸ ਗੀਤ ਨੂੰ ਵੀ ਪੰਜਾਬੀ ਸਰੋਤੇ ਪਹਿਲਾਂ ਵਾਂਗ ਰੱਜਵਾਂ ਪਿਆਰ ਅਤੇ ਭਰਪੂਰ ਸਹਿਯੋਗ ਦੇਣਗੇ।


Tags: RomeEuropeSwitzerlandਰੋਮਯੂਰਪਸਵਿਟਜ਼ਰਲੈਂਡ