FacebookTwitterg+Mail

8 ਸਤੰਬਰ ਨੂੰ ਮੈਲਬੌਰਨ ’ਚ ਵਾਰਿਸ ਭਰਾ ਲਾਉਣਗੇ ‘ਪੰਜਾਬੀ ਵਿਰਸਾ 2019’ ਦੀਆਂ ਰੌਣਕਾਂ

punjabi virsa 2019 in melbourne on 8 september
31 August, 2019 04:46:49 PM

ਮੈਲਬੌਰਨ (ਮਨਦੀਪ ਸਿੰਘ ਸੈਣੀ) — ਦੁਨੀਆ ਭਰ ’ਚ ‘ਪੰਜਾਬੀ ਵਿਰਸਾ’ ਰਾਹੀਂ  ਸੱਭਿਆਚਾਰ ਦਾ ਰੰਗ ਫੈਲਾਉਣ ਵਾਲੇ ਵਾਰਿਸ ਭਰਾਵਾਂ ਯਾਨੀ ਕਿ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਇਸ ਸਾਲ ਮੁੜ ਰੌਣਕਾਂ ਲਾਉਣ ਲਈ ਤਿਆਰ ਹਨ। ਦੱਸ ਦਈਏ ਕਿ ‘ਪੰਜਾਬੀ ਵਿਰਸਾ 2019’ ਤਹਿਤ ਵਾਰਿਸ ਬ੍ਰਦਰਜ਼ ਮੈਲਬੌਰਨ ਦੇ ਸਿਡਨੀ ਮਾਇਰ ਮਿਊਜ਼ਿਕ ਬਾਲ ਵਿਖੇ 8 ਸਤੰਬਰ ਨੂੰ ਸ਼ੋਅ ਕਰਨ ਜਾ ਰਹੇ ਹਨ। ‘ਪੰਜਾਬੀ ਵਿਰਸਾ 2019’ ਸ਼ੋਅ ਕ੍ਰਿਏਟਿਵ ਈਵੈਂਟਸ ਅਤੇ ਕੈਮ ਸਟੂਡੀਓ ਦੀ ਪੇਸ਼ਕਸ਼ ਹੈ। ਇਸ ਸ਼ੋਅ ਦੀਆਂ ਟਿਕਟਾਂ www.ticketek.com.au ’ਤੇ ਉਪਲੱਬਧ ਹਨ। 
ਦੱਸਣਯੋਗ ਹੈ ਕਿ ‘ਪੰਜਾਬੀ ਵਿਰਸਾ 2019’ ਦੀ ਖਾਸ ਗੱਲ ਇਹ ਹੈ ਕਿ 15 ਸਾਲ ਦੇ ਬੱਚਿਆਂ ਤੱਕ ਦੀ ਐਂਟਰੀ ਸ਼ੋਅ ’ਚ ਫਰੀ ਹੈ ਅਤੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਟਿਕਟਾਂ ’ਚ 50 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਹੈ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 


Tags: MelbourneAustraliaPunjabi Virsa 2019Manmohan WarisKamal HeerSangtarLive Performances

Edited By

Sunita

Sunita is News Editor at Jagbani.