FacebookTwitterg+Mail

ਲਾਂਸ ਏਜਲਸ 'ਚ ਗੋਲੀਬਾਰੀ ਦੀ ਘਟਨਾ 'ਚ ਰੈਪਰ ਦੀ ਮੌਤ

rapper nipsey hussle shot dead outside his los angeles store
01 April, 2019 03:18:16 PM

ਨਵੀਂ ਦਿੱਲੀ (ਬਿਊਰੋ) — ਅਮਰੀਕਾ 'ਚ ਸ਼ੂਟਿੰਗ ਦੀ ਨਵੀਂ ਵਾਰਦਾਤ ਸਾਹਮਣੇ ਆਈ ਹੈ। ਲਾਂਸ ਏਜਲਸ 'ਚ ਸ਼ੂਟਿੰਗ ਦੀ ਘਟਨਾ 'ਚ ਰੈਪਰ ਦੀ ਮੌਤ ਹੋ ਗਈ ਹੈ। ਰੈਪਰ ਦਾ ਨਾਂ ਨਿਪਸੇ ਹਸਲ ਦੱਸਿਆ ਜਾ ਰਿਹਾ ਹੈ। ਸੀ. ਐੱਨ. ਐੱਨ. ਨੇ ਲਾਂਸ ਏਜਲਸ ਪੁਲਸ ਦੇ ਹਵਾਲੇ ਦੀ ਰਿਪੋਰਟ ਮੁਤਾਬਕ, ਇਹ ਘਟਨਾ ਐਤਵਾਰ ਦੁਪਹਿਰ ਦੀ ਹੈ।

Punjabi Bollywood Tadka

ਰੈਪਰ ਨੂੰ ਸਲਾਸਨ ਐਵਨਿਊ ਤੇ ਕ੍ਰੇਨਸ਼ਾ ਬੁਲੇਵਾਰਡ ਦੇ ਖੇਤਰ ਦੇ ਨਜਦੀਕ ਉਸ ਦੇ ਕੱਪੜਿਆਂ ਵਾਲੇ ਸਟੋਰ ਕੋਲ ਗੋਲੀ ਮਾਰੀ ਗਈ। ਸ਼ੂਟਿੰਗ 'ਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ। ਹਾਲੇ ਤੱਕ ਘਟਨਾ 'ਚ ਸ਼ਾਮਲ ਸ਼ੱਕੀ ਲੋਕਾਂ ਦੀ ਕੋਈ ਪਛਾਣ ਨਹੀਂ ਹੋਈ। ਦੱਸ ਦਈਏ ਕਿ ਰੈਪਰ ਦਾ ਟਵਿਟਰ 'ਤੇ ਆਖਰੀ ਸੰਦੇਸ਼ ਸੀ, ''ਤਾਕਤਵਰ ਦੁਸ਼ਮਣ ਹੋਣਾ ਇਕ ਆਸ਼ੀਰਵਾਦ ਹੈ।''

Punjabi Bollywood Tadka

ਕੌਣ ਹੈ ਇਹ ਰੈਪਰ

ਸਾਲ 2010 'ਚ ਰੈਪਰ ਹਸਲ ਨੇ 'ਰਿਕਾਰਡ ਲੇਬਲ ਆਲ ਮਨੀ ਇਨ' ਦੀ ਸਥਾਪਨਾ ਕੀਤੀ ਸੀ। ਇਸ ਨੂੰ ਉਸ ਨੇ ਆਪਣੇ ਪੰਜਵੇਂ ਮਿਕਸਟੇਪ 'ਦਿ ਮੈਰਾਥਨ' ਦੀ ਰਿਲੀਜ਼ਿੰਗ ਨਾਲ ਸ਼ੁਰੂ ਕੀਤਾ ਸੀ। ਹਸਲ ਨੇ ਕੇਂਡ੍ਰਿਕ ਲੇਮਰ ਡ੍ਰੇਕ, ਵਾਈਜੀ, ਟਾਏ ਡੋਲੋ ਸਾਈਨ, ਮਿਰ ਮਿਲ ਅਤੇ ਯੰਗ ਵਰਗੇ ਸਫਲ ਕਲਾਕਾਰ ਨਾਲ ਕੰਮ ਕੀਤਾ ਹੈ।

Punjabi Bollywood Tadka

ਰੈਪਰ ਦੀ ਮੌਤ ਤੋਂ ਬਾਅਦ ਸੈਲੀਬ੍ਰਿਟੀਜ਼ ਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਦੁੱਖ ਜਤਾਇਆ ਹੈ। ਕਈ ਲੋਕਾਂ ਨੇ ਅਮਰੀਕਾ 'ਚ ਆਏ ਦਿਨ ਸ਼ੂਟਿੰਗ ਦੀਆਂ ਘਟਨਾਵਾਂ ਦੀ ਆਲੋਚਨਾ ਵੀ ਕੀਤੀ ਹੈ।


Tags: Rapper Nipsey HussleShotDeadLos Angeles StoreMarathon ClothingSlauson AvenueCrenshaw Boulevard

Edited By

Sunita

Sunita is News Editor at Jagbani.