FacebookTwitterg+Mail

ਜਗਮੀਤ ਸਿੰਘ ਦੇ ਵਿਆਹ 'ਚ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨੇ ਕੀਤੀ ਸ਼ਿਰਕਤ

rupinder handa jagmeet singh and gurkiran kaur
21 February, 2018 11:51:49 AM

ਜਲੰਧਰ(ਬਿਊਰੋ)— ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦਾ ਵਿਆਹ ਗੁਰਕਿਰਨ ਕੌਰ ਨਾਲ ਹੋ ਚੁੱਕਾ ਹੈ। ਇਸ ਖਾਸ ਮੌਕੇ 'ਤੇ ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨੇ ਸ਼ਿਰਕਤ ਕੀਤੀ। ਇਸ ਗੱਲ ਦੀ ਜਾਣਕਾਰੀ ਸਾਨੂੰ ਰੁਪਿੰਦਰ ਹਾਂਡਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਮਿਲੀ ਹੈ। ਰੁਪਿੰਦਰ ਹਾਂਡਾ ਨੇ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਵਿਆਹ ਦੀ ਸ਼ੁੱਭਕਾਮਨਾਵਾਂ ਦਿੱਤੀਆਂ।
ਦੱਸ ਦੇਈਏ ਕਿ ਜਗਮੀਤ ਸਿੰਘ ਨੇ ਆਪਣੇ ਵਿਆਹ ਦੀ ਤਾਰੀਖ ਬਾਰੇ ਹੁਣ ਤੱਕ ਕੋਈ ਖੁਲਾਸਾ ਨਹੀਂ ਕੀਤਾ। ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਅੰਦਾਜ਼ੇ ਲਾਏ ਜਾ ਰਹੇ ਸਨ ਕਿ ਇਹ ਵੀਡੀਓਜ਼ ਉਨ੍ਹਾਂ ਦੇ ਸੰਗੀਤ ਜਾਂ ਰਿਸੈਪਸ਼ਨ ਪਾਰਟੀ ਦੀਆਂ ਹੋ ਸਕਦੀਆਂ ਹਨ।

ਦੱਸਣਯੋਗ ਹੈ ਕਿ ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਆਪਣੀ ਵੱਖਰੀ ਸਟਾਈਲਿਸ਼ ਲੁੱਕ ਕਰ ਕੇ ਜਾਣੇ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਜਗਮੀਤ ਕੈਨੇਡਾ ਦੇ ਅਜਿਹੇ ਸਿੱਖ ਨੇਤਾ ਹਨ, ਜੋ ਕਿ ਅਗਲੀਆਂ ਪ੍ਰਧਾਨ ਮੰਤਰੀ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ। 38 ਸਾਲਾ ਜਗਮੀਤ ਸਿੰਘ ਉਰਫ ਜਿੰਮੀ ਨੂੰ 2017 'ਚ ਐੱਨ. ਡੀ. ਪੀ. ਦਾ ਨੇਤਾ ਚੁਣਿਆ ਗਿਆ।


Tags: Rupinder HandaJagmeet SinghGurkiran kaurParty leader of New Democratic PartyPunjabi Singer

Edited By

Sunita

Sunita is News Editor at Jagbani.