FacebookTwitterg+Mail

''ਰਿਲੇਸ਼ਨਸ਼ਿਪ'' ਬਚਾਉਣ ਲਈ ਇਸ ਮਾਡਲ ਨੇ ਰੱਖੇ 100 ਤੋਂ ਜ਼ਿਆਦਾ ਮਰਦਾਂ ਨਾਲ ਸੰਬੰਧ

sahara  unhappy  support
06 December, 2017 11:32:30 AM

ਬ੍ਰਿਟੇਨ (ਬਿਊਰੋ)— ਬ੍ਰਿਟੇਨ ਦੀ ਇਕ ਵਿੱਤੀ ਸਲਾਹਕਾਰ ਨਾਖੁਸ਼ ਵਿਆਹੁਤਾ ਮਰਦਾਂ ਦਾ ਸਹਾਰਾ ਬਣੀ ਹੋਈ ਹੈ। 47 ਸਾਲਾ ਗਵੀਨਿਥ ਲੀ ਨੇ 100 ਤੋਂ ਜ਼ਿਆਦਾ ਵਿਆਹੁਤਾ ਮਰਦਾਂ ਨਾਲ ਸੰਬੰਧ ਰੱਖੇ ਹੋਏ ਹਨ। ਉਹ ਖੁਦ ਨੂੰ ਨਾਖੁਸ਼ ਪਤੀਆਂ ਲਈ ਵਧੀਆ ਇਲਾਜ ਮੰਨਦੀ ਹੈ। ਉਹ ਅਜਿਹੇ ਪਾਰਟਨਰ ਦੀ ਤਲਾਸ਼ ਡੇਟਿੰਗ ਸਾਈਟ ਜ਼ਰੀਏ ਕਰਦੀ ਹੈ। ਉਸ ਦਾ ਉਦੇਸ਼ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਉਣਾ ਹੈ। ਆਪਣੇ ਪਤੀ ਰੌਬਰਟ ਦੀ ਮੌਤ ਮਗਰੋਂ ਉਸ ਨੇ ਇਹ ਆਨਲਾਈਨ ਡੇਟਿੰਗ ਬਿਜਨਸ ਸ਼ੁਰੂ ਕੀਤਾ ਹੈ।

Punjabi Bollywood Tadka
ਵਿਆਹੁਤਾ ਮਰਦਾਂ ਨੂੰ ਦਿੰਦੀ ਹੈ support ਅਤੇ ਸਮਾਂ
ਪੱਛਮੀ ਲੰਡਨ ਦੇ ਚੈਲਸੀਆ ਦੀ ਸਾਬਕਾ ਮਾਡਲ ਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੱਧੇ ਤੋਂ ਜ਼ਿਆਦਾ ਵਿਆਹੁਤਾ ਪਾਰਟਨਰਸ ਦੀਆਂ ਪਤਨੀਆਂ ਉਨ੍ਹਾਂ ਦੇ ਰਿਸ਼ਤੇ ਬਾਰੇ ਜਾਣਦੀਆਂ ਹਨ। ਉਹ ਇਸ ਗੱਲ ਨਾਲ ਖੁਸ਼ ਹਨ ਕਿ ਉਨ੍ਹਾਂ ਦੇ ਪਤੀ ਖੁਸ਼ ਹਨ। ਲੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਵਿਆਹੁਤਾ ਰਿਸ਼ਤੇ ਸਿਰਫ ਇਸ ਲਈ ਟੁੱਟ ਜਾਂਦੇ ਹਨ ਕਿਉਂਕਿ ਇਨ੍ਹਾਂ ਪਤੀਆਂ ਨੂੰ support ਕਰਨ ਵਾਲਾ ਅਤੇ ਸਮਾਂ ਦੇਣ ਵਾਲਾ ਮੇਰੇ ਜਿਹਾ ਪਾਰਟਨਰ ਨਹੀਂ ਮਿਲਦਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਰਦਾਂ ਦਾ ਮਕਸਦ ਆਪਣਾ ਰਿਸ਼ਤਾ ਖਤਮ ਕਰਨਾ ਨਹੀਂ ਹੁੰਦਾ। ਉਹ ਆਪਣੇ ਵਿਆਹ ਨੂੰ ਬਰਕਰਾਰ ਰੱਖਦੇ ਹੋਏ ਮਾਨਸਿਕ ਅਤੇ ਸਰੀਰਕ support ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਮੇਰੇ ਤੋਂ ਮਿਲਦਾ ਹੈ। 
ਰਿਲੇਸ਼ਨਸ਼ਿਪ ਨੂੰ ਲੈ ਕੇ ਨਹੀਂ ਹੈ ਪਛਤਾਵਾ

Punjabi Bollywood Tadka
ਲੀ ਨੂੰ ਆਪਣੇ ਇਸ ਰਿਲੇਸ਼ਨਸ਼ਿਪ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਹੈ। ਬਲਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਪਤੀ-ਪਤਨੀ ਨੂੰ ਇਕੱਠੇ ਰਹਿਣ ਵਿਚ ਮਦਦ ਕਰ ਰਹੀ ਹੈ। ਲੀ ਨੇ ਕਿਹਾ ਕਿ 10 ਤੋਂ 15 ਸਾਲ ਦੇ ਰਿਲੇਸ਼ਨਸ਼ਿਪ ਮਗਰੋਂ ਕਈ ਵਾਰੀ ਔਰਤਾਂ ਬੱਚਿਆਂ ਅਤੇ ਕਰੀਅਰ ਵਿਚ busy ਹੋ ਜਾਂਦੀਆਂ ਹਨ ਅਤੇ ਘਰ ਵਿਚ ਪਤੀ ਇਕੱਲਾ ਪੈ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਆਹੁਤਾ ਮਰਦਾਂ ਨੂੰ ਕਿਸੇ ਦੇ ਸਾਥ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ। ਹਾਲਾਂਕਿ ਉਹ ਆਪਣੀ ਪਤਨੀ ਨੂੰ ਵੀ ਨਹੀਂ ਛੱਡਣਾ ਚਾਹੁੰਦੇ। ਇਸ ਲਈ ਉਹ ਅਜਿਹੇ ਮਰਦਾਂ ਨੂੰ support ਕਰਦੀ ਹੈ।


Tags: ਸਹਾਰਾਨਾਖੁਸ਼ਸਹਿਯੋਗSahara Unhappy Support