ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੇ 'ਦਬੰਗ ਟੂਰ' ਦੇ ਸਿਲਸਿਲੇ 'ਚ ਲੰਡਨ ਗਏ ਹਨ। ਹਾਲ ਹੀ 'ਚ ਸਿਨੇਮਾ ਜਗਤ 'ਚ ਉਨ੍ਹਾਂ ਦੇ ਯੋਗਦਾਨ ਲਈ ਬ੍ਰਿਟਿਸ਼ ਸੰਸਦ ਨੇ 'ਗਲੋਬਲ ਡਾਇਵਰਸਿਟੀ ਐਵਾਰਡ 2017' ਨਾਲ ਸਨਮਾਨਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਐਵਾਰਡ ਤੋਂ ਪਹਿਲਾ ਵੀ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਜਿਵੇ ਸ਼ਾਹਰੁਖ ਖਾਨ, ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਹਾਲੀਵੁੱਡ ਅਭਿਨੇਤਾ ਚੈਕੀ ਚੇਨ ਨੂੰ ਵੀ ਇਸ ਐਵਾਰਡਜ਼ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸਲਮਾਨ ਨੂੰ ਇਹ ਪੁਰਸਕਾਰ ਹਾਊਸ ਆਫ ਕਾਮਨਜ਼ ਦੇ ਪ੍ਰਧਾਨ ਕੇਥ ਵਿਜ ਦੇ ਹੱਥੋਂ ਮਿਲਿਆ।

ਖਬਰਾਂ ਦੀ ਮੰਨੀਏ ਤਾਂ ਤਾਂ ਫਿਲਹਾਲ ਸਲਮਾਨ ਲੰਡਨ 'ਚ 'ਦਬੰਗ ਕੰਸਰਟ' ਲਈ ਗਏ ਹਨ।

ਕੰਸਰਟ 'ਚ ਭਾਗ ਲੈਣ ਵਾਲੇ ਦੂਸਰੇ ਸਿਤਾਰਿਆਂ ਤੋਂ ਇਲਾਵਾ ਸਲਮਾਨ ਦਾ ਭਾਣਜਾ ਅਹਿਲ ਵੀ ਉਥੇ ਹੈ।


ਦੱਸ ਦੇਈਏ ਕਿ ਸਲਮਾਨ ਨੇ ਵੀਰਵਾਰ ਨੂੰ ਅਬੂ ਧਾਬੀ 'ਚ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਖਤਮ ਕਰ ਦਿੱਤੀ ਹੈ। ਫਿਲਮ 22 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।