FacebookTwitterg+Mail

ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ 'ਚ 'ਸੰਜੂ' ਨੂੰ ਮਿਲੇ ਸਭ ਤੋਂ ਵੱਧ ਪੁਰਸਕਾਰ

sanju top winner at iffm festival
14 August, 2018 02:10:47 AM

ਮੈਲਬੋਰਨ— ਰਾਜਕੁਮਾਰ ਹਿਰਾਨੀ ਦੀ ਫਿਲਮ 'ਸੰਜੂ' ਨੇ ਇਸ ਸਾਲ ਦੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ (ਆਈ.ਐੱਫ.ਐੱਫ.ਐੱਮ.) 'ਚ ਸਰਵਸ੍ਰੇਸ਼ਠ ਫਿਲਮ ਤੇ ਸਰਵਸ੍ਰੇਸ਼ਠ ਨਿਰਦੇਸ਼ਕ ਸਣੇ ਸਭ ਤੋਂ ਜ਼ਿਆਦਾ ਚਾਰ ਪੁਰਸਕਾਰ ਜਿੱਤੇ। ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਰਣਬੀਰ ਕਪੂਰ ਨੂੰ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਲਈ 'ਵੇਂਗਾਰਜ ਐਵਾਰਡ' ਦਿੱਤਾ ਗਿਆ ਜਦਕਿ ਵਿਕੀ ਕੌਸ਼ਲ ਨੂੰ ਸਰਵਸ੍ਰੇਸ਼ਠ ਸਹਾਇਕ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਫਿਲਮ ਦੇ ਨਿਰਦੇਸ਼ਕ ਹਿਰਾਨੀ ਨੇ ਕਿਹਾ, 'ਮੈਂ ਵਸ਼ੀਭੂਤ ਹਾਂ ਤੇ ਇਥੇ ਹੋਣਾ ਮੇਰੇ ਲਈ ਇਕ ਸਨਮਾਨ ਦੀ ਗੱਲ ਹੈ। ਮੈਨੂੰ ਮੈਲਬੋਰਨ ਨਾਲ ਪਿਆਰ ਹੈ।'
Image result for 'Sanju' top winner at IFFM festival
ਬੀਤੀ ਰਾਤ ਆਯੋਜਿਤ ਪੁਰਸਕਾਰ ਸਮਾਰੋਹ 'ਚ ਰਾਣੀ ਮੁਖਰਜੀ, ਮਨੋਜ ਵਾਜਪੇਈ, ਸਿਮੀ ਗ੍ਰੇਵਾਲ, ਮਲਾਇਕਾ ਅਰੋੜਾ, ਫਰੀਡਾ ਪਿੰਟੋ, ਰਿਚਾ ਚੱਡਾ, ਕਰੀਤੀ ਸੁਰੇਸ਼ ਅਲੀ ਫਜ਼ਲ ਵਰਗੀਆਂ ਫਿਲਮ ਹਸਤੀਆਂ ਮੌਜੂਦ ਸਨ। ਰਾਣੀ ਨੂੰ ਫਿਲਮ 'ਹਿਚਕੀ' ਲਈ ਸਰਵਸ੍ਰੇਸ਼ਠ ਅਦਾਕਾਰਾ ਦਾ ਪੁਰਸਕਾਰ ਬਣਨ ਤੋਂ ਬਾਅਦ ਇਹ ਮੇਰਾ ਪਹਿਲਾ ਪੁਰਸਕਾਰ ਹੈ। ਇਹ ਪੁਰਸਕਾਰ ਖਾਸ ਹੈ ਕਿਉਂਕਿ ਇਸ ਨਾਲ ਟੂਰੇਟਸ ਸਿੰਡਰੋਮ ਨੂੰ ਲੈ ਕੇ ਜਾਗਰੂਕਤਾ ਫੈਲੀ ਹੈ।' ਵਾਜਪੇਈ ਨੂੰ 'ਗਲੀ ਗੁਲੀਆਂ' ਫਿਲਮ ਲਈ ਸਰਵਸ੍ਰੇਸ਼ਠ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ।


Tags: ਆਈ.ਐੱਫ.ਐੱਫ.ਐੱਮ. ਫੈਸਟੀਵਲਸੰਜੂਪੁਰਸਕਾਰIFFM Festival Sanju Prize

Edited By

Inder Prajapati

Inder Prajapati is News Editor at Jagbani.