FacebookTwitterg+Mail

ਇਸ ਕਾਰਨ ਸਿੱਧੂ ਮੂਸੇ ਵਾਲਾ ਨਹੀਂ ਕਰਨਗੇ 5 ਐਕਸ ਫੈਸਟੀਵਲ 'ਚ ਪ੍ਰਫਾਰਮ

sidhu moose wala surrey show
13 June, 2019 03:31:43 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਸ਼ਨੀਵਾਰ (15 ਜੂਨ) ਨੂੰ ਸਰੀ 'ਚ ਹੋਣ ਵਾਲੇ 5 ਐਕਸ ਫੈਸਟੀਵਲ 'ਚ ਪ੍ਰਫਾਰਮ ਨਹੀਂ ਕਰਨਗੇ। ਅਜਿਹਾ ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ. ਸੀ. ਐੱਮ. ਪੀ.) ਵਲੋਂ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕੀਤਾ ਗਿਆ ਹੈ।

ਉਥੇ 5 ਐਕਸ ਫੈਸਟ ਦੀ ਇੰਸਟਾਗ੍ਰਾਮ ਪੋਸਟ 'ਚ ਲਿਖਿਆ ਗਿਆ ਹੈ, 'ਕੁਝ ਹਾਲਾਤ ਜੋ ਸਾਡੇ ਵੱਸ ਤੋਂ ਬਾਹਰ ਹਨ, ਉਨ੍ਹਾਂ ਕਾਰਨ ਸਿੱਧੂ ਮੂਸੇ ਵਾਲਾ ਇਸ ਸਾਲ 5 ਐਕਸ ਬਲਾਕ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ। ਸਰੀ ਆਰ. ਸੀ. ਐੱਮ. ਪੀ. ਉਸ ਨੂੰ ਸੁਰੱਖਿਆ ਰਿਸਕ ਮੰਨਦੀ ਹੈ। ਹਾਲਾਂਕਿ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ।'

Punjabi Bollywood Tadka

ਸਿੱਧੂ ਮੂਸੇ ਵਾਲਾ ਨੇ ਵੀ ਇਨ੍ਹਾਂ ਖਬਰਾਂ ਵਿਚਾਲੇ ਇਕ ਸਟੋਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਸਿੱਧੂ ਨੇ ਇਕ ਵੈੱਬਸਾਈਟ ਦੀ ਖਬਰ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ 'ਚ ਇਹ ਲਿਖਿਆ ਗਿਆ ਹੈ ਕਿ ਸਰੀ 'ਚ ਸਿੱਧੂ ਦੇ ਫਰਵਰੀ ਮਹੀਨੇ 'ਚ ਹੋਏ ਸ਼ੋਅ ਦੌਰਾਨ ਇਕ ਹਾਦਸਾ ਹੋਇਆ ਸੀ, ਜਿਸ ਨੂੰ ਸਿੱਧੂ ਨੇ ਝੂਠ ਦੱਸਿਆ ਹੈ।

Punjabi Bollywood Tadka

ਦੱਸਣਯੋਗ ਹੈ 5 ਐਕਸ ਫੈਸਟ 'ਚ ਹੁਣ ਪੰਜਾਬੀ ਗਾਇਕ ਮਿੱਕੀ ਸਿੰਘ, ਜੈਜ਼ ਧਾਮੀ, ਮਿਊਜ਼ਿਕ ਡਾਇਰੈਕਟਰ ਇਨਟੈਂਸ ਤੇ ਰਾਜਾ ਕੁਮਾਰੀ ਪ੍ਰਫਾਰਮ ਕਰਨਗੇ।


Tags: Sidhu Moose Wala5X FestSurrey RCMPPunjabi SingerMickey SinghIntenseJaz DhamiRaja Kumari

Edited By

Rahul Singh

Rahul Singh is News Editor at Jagbani.