FacebookTwitterg+Mail

ਡੋਨਾਲਡ ਟਰੰਪ ਨੂੰ ਇਸ ਮਾਮਲੇ 'ਚ ਸੋਨਮ ਕਪੂਰ ਨੇ ਦੱਸਿਆ 'ਮੂਰਖ', ਵਜ੍ਹਾ ਜਾਣ ਹੋਵੇਗੀ ਹੈਰਾਨੀ

sonam kapoor
10 March, 2018 11:01:00 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਭਾਵ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ, ਜਿਸ ਨੂੰ ਸੁਣ ਕੇ ਸ਼ਾਇਦ ਖੁਦ ਡੋਨਾਲਡ ਟਰੰਪ ਨੂੰ ਆਪਣੇ ਕੰਨਾਂ 'ਤੇ ਯਕੀਨ ਨਾ ਹੋਵੇ। ਅਸਲ 'ਚ ਸੋਨਮ ਕੂਪਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੂਰਖ ਕਿਹਾ ਹੈ। ਸੋਨਮ ਦਾ ਕਹਿਣਾ ਹੈ ਕਿ ਟਰੰਪ ਨੂੰ ਭਾਰਤ ਤੋਂ ਕੁਝ ਸਿਖ ਲੈਣਾ ਚਾਹੀਦਾ ਹੈ। ਲੱਗਦਾ ਹੈ ਕਿ ਸੋਨਮ ਕਪੂਰ ਟਰੰਪ ਤੋਂ ਕਾਫੀ ਨਾਰਾਜ਼ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਦੇ ਇਕ ਫੈਸਲੇ ਤੋਂ ਸੋਨਮ ਬੇਹੱਦ ਨਾਰਾਜ਼ ਹੈ। ਅਸਲ 'ਚ ਅਮਰੀਕੀ ਰਾਸ਼ਟਰਪਤੀ ਨੇ ਸ਼ਿਕਾਰ ਦੌਰਾਨ ਮਾਰੇ ਗਏ ਹਾਥੀਆਂ ਦੇ ਅੰਗਾਂ ਨੂੰ ਅਮਰੀਕਾ ਦਰਾਮਦ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਹਾਲਾਂਕਿ ਓਬਾਮਾ ਪ੍ਰਸ਼ਾਸਨ ਨੇ ਇਸ ਫੈਸਲੇ 'ਤੇ ਰੋਕ ਲਗਾ ਰੱਖੀ ਸੀ। ਟਰੰਪ ਦੇ ਇਸ ਫੈਸਲੇ 'ਤੇ ਜੰਗਲੀ ਜੀਵ ਸਮੂਹ ਤੇ ਕਈ ਗੈਰ ਸਰਕਾਰੀ ਸੰਗਠਨਾਂ ਨੇ ਗੰਭੀਰ ਚਿੰਤਾ ਜਤਾਈ ਹੈ ਤੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਵੀ ਕੀਤੀ ਹੈ।

ਇਸ ਲਈ ਸੋਨਮ ਕਪੂਰ ਨੇ ਵੀ ਟਰੰਪ ਨੂੰ ਮੂਰਖ ਕਿਹਾ ਹੈ ਤੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਹੈ। ਸੋਨਮ ਕਪੂਰ ਨੇ ਟਵੀਟ ਕੀਤਾ ਹੈ— ਭਾਰਤ 'ਚ ਸ਼ਿਕਾਰ ਗੈਰ-ਕਾਨੂੰਨੀ ਹੈ, ਇਹ ਇਕ ਅਜਿਹੀ ਚੀਜ਼ ਹੈ, ਜੋ ਦੁਨੀਆ ਸਾਡੇ ਤੋਂ ਸਿਖਦੀ ਹੈ, ਟਰੰਪ ਮੂਰਖ ਹੈ, ਅਸਲ 'ਚ ਸੋਨਮ ਕਪੂਰ ਨੇ ਇਹ ਟਵੀਟ ਇਕ ਟਵੀਟ ਦੇ ਜਵਾਬ 'ਚ ਲਿਖਿਆ ਹੈ। ਸੋਨਮ ਨੇ ਇਸ ਟਵੀਟ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਟੈਗ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸ਼ਿਕਾਰ ਨਾਲ ਜੁੜੇ ਸੰਗਠਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਇਸ ਫੈਸਲੇ ਨਾਲ ਹਾਥੀਆਂ ਦੀ ਸੁਰੱਖਿਆ 'ਚ ਮਦਦ ਮਿਲੇਗੀ। ਅਮਰੀਕਾ ਦੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਤੇ ਸਫਾਰੀ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਹੈ ਕਿ ਅਫਰੀਕਾ ਦੇਸ਼ਾਂ 'ਚ ਸ਼ਿਕਾਰ ਕਰਨ ਲਈ ਰਾਜ ਸਰਕਾਰ ਭਾਰੀ ਮਾਤਰਾ 'ਚ ਪੈਸੇ ਦਿੰਦੀ ਹੈ।

ਉੱਥੋਂ ਦੀ ਰਾਜ ਸਰਕਾਰਾਂ ਇਨ੍ਹਾਂ ਪੈਸਿਆਂ ਦਾ ਇਸਤੇਮਾਲ ਹਾਥੀਆਂ ਦੀ ਸੁਰੱਖਿਆ 'ਚ ਕਰਦੀ ਹੈ। ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਪੈਸਿਆਂ ਦੀ ਕਮੀ 'ਚ ਇਨ੍ਹਾਂ ਦੇਸ਼ਾਂ 'ਚ ਹਾਥੀਆਂ ਦੀ ਸਹੀ ਦੇਖਭਾਲ ਨਹੀਂ ਹੋ ਪਾਉਂਦੀ ਹੈ। ਅਮਰੀਕਾ 'ਚ ਇਹ ਵਿਵਸਥਾ ਹੈ ਕਿ ਜੇਕਰ ਸ਼ਿਕਾਰ ਕਾਰਨ ਕਿਸੇ ਜਾਨਵਰ ਦੀ ਕਿਸੇ ਖਾਸ ਨਸਲ ਦੀ ਸੁਰੱਖਿਆ 'ਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਦਾ ਹੈ ਤਾਂ ਉਸ ਜਾਨਵਰ ਨਾਲ ਜੁੜੇ ਅੰਗਾਂ ਨੂੰ ਆਯਾਤ (ਦਰਾਮਦ) ਕੀਤਾ ਜਾ ਸਕਦਾ ਹੈ।


Tags: Sonam KapoorUS President Donald Trump Twitter Postਸੋਨਮ ਕਪੂਰ ਡੋਨਾਲਡ ਟਰੰਪ

Edited By

Chanda Verma

Chanda Verma is News Editor at Jagbani.