FacebookTwitterg+Mail

ਸਿਡਨੀ ਦੇ ਸੀ-3 ਕਾਨਫਰੰਸ ਵੈਨਿਊ 'ਚ 8 ਜੁਲਾਈ ਨੂੰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਲਾਵੇਗੀ ਰੌਣਕਾਂ

sunanda sharma
07 July, 2017 11:39:44 AM

ਸਿਡਨੀ/ਪਰਥ (ਅਰਸ਼ਦੀਪ) — 24 ਜੂਨ ਤੋਂ ਸਿਡਨੀ/ਪਰਥ 'ਚ ਸ਼ੁਰੂ ਹੋਏ ਪੰਜਾਬੀ ਮੇਲਾ 'ਦੇਸੀ ਸਵੈਗ' ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦਾ ਖੂਵ ਮਨੋਰੰਜਨ ਕਰ ਰਿਹਾ ਹੈ। 'ਦੇਸੀ ਸਵੈਗ' ਦਾ 2 ਜੁਲਾਈ ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਹੋਇਆ ਸੀ, ਜਿਸ ਦੌਰਾਨ ਸੁਨੰਦਾ ਸ਼ਰਮਾ, ਅਖਿਲ ਤੇ ਪ੍ਰੀਤ ਹਰਪਾਲ ਨੇ ਖੂਬ ਰੌਣਕਾਂ ਲਾਈਆਂ ਸਨ। 


ਹਾਲ ਹੀ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕਰਕੇ 'ਦੇਸੀ ਸਵੈਗ' ਦੇ ਅਗਲੇ ਮੇਲੇ ਬਾਰੇ ਦੱਸਿਆ ਹੈ। ਇਸ ਵੀਡੀਓ 'ਚ ਸੁਨੰਦਾ ਸ਼ਰਮਾ ਨੇ ਦੱਸਿਆ ਹੈ ਕਿ 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ ਹੋਣ ਜਾ ਰਿਹਾ ਹੈ। ਇਸ ਵੀਡੀਓ 'ਚ ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ, ਜੋ ਬ੍ਰਿਸਬੇਨ 'ਚ ਪਹੁੰਚੇ ਸਨ।


Tags: Sidney C3 Conference VenueDesi Swag Sunanda Sharma Preet Harplal Akhil AustrailaBrisbaneਪ੍ਰੀਤ ਹਰਪਾਲਸੁਨੰਦਾ ਸ਼ਰਮਾ