FacebookTwitterg+Mail

ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਾਲੀਵੁੱਡ ਸਟਾਰ ਟੌਮ ਹੈਂਕਸ ਤੇ ਪਤਨੀ ਰੀਟਾ ਵਿਲਸਨ

tom hanks and wife rita wilson test positive for coronavirus
12 March, 2020 10:04:44 AM

ਮੁੰਬਈ (ਬਿਊਰੋ) — ਪ੍ਰਸਿੱਧ ਹਾਲੀਵੁੱਡ ਅਭਿਨੇਤਾ ਟੌਮ ਹੈਂਕਸ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਚੁੱਕਾ ਹੈ। ਟੈਸਟ 'ਚ ਟੌਮ ਤੇ ਉਸ ਦੀ ਪਤਨੀ ਰੀਟਾ ਵਿਲਸਨ ਕੋਰੋਨਾ ਸਕਾਰਾਤਮਕ (ਪੌਜ਼ੀਟਿਵ) ਪਾਏ ਗਏ ਹਨ। 63 ਸਾਲ ਟੌਮ ਨੇ ਦੱਸਿਆ ਕਿ ਆਸਟ੍ਰੇਲੀਆ 'ਚ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਇਹ ਵਾਇਰਸ ਹੋਇਆ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਜ਼ਿਆਦਾ ਠੰਡ ਲੱਗਣ ਲੱਗੀ ਤੇ ਸਰੀਰ 'ਤੇ ਇਨਫੈਕਸ਼ਨ ਹੋਣੀ ਸ਼ੁਰੂ ਹੋ ਰਹੀ ਹੈ। ਟੌਮ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਦੱਸਿਆ ਕਿ ਮੈਂ ਆਪਣੀ ਪਤਨੀ ਨਾਲ ਫਿਲਮ ਦੀ ਸ਼ੂਟਿੰਗ ਲਈ ਆਸਟ੍ਰੇਲੀਆ ਗਿਆ ਸੀ। ਸ਼ੂਟਿੰਗ ਤੋਂ ਵਾਪਸ ਪਤਰਣ ਤੋਂ ਬਾਅਦ ਸਰਦੀ, ਥਕਾਵਟ ਤੇ ਸਰੀਰ 'ਤੇ ਇਨਫੈਕਸ਼ਨ ਵਰਗੀਆਂ ਤਕਲੀਫਾਂ ਹੋਣੀਆਂ ਸ਼ੁਰੂ ਹੋ ਗਈਆਂ। ਹੈਂਕਸ ਨੇ ਦੱਸਿਆ ਕਿ ਜਿਸ ਤਰ੍ਹਾਂ ਚੀਜਾਂ ਨੂੰ ਠੀਕ ਰੱਖਣ ਲਈ ਹਰ ਜਗ੍ਹਾ ਕੋਰੋਨਾ ਦਾ ਟੈਸਟ ਹੋ ਰਿਹਾ ਹੈ, ਸਾਡਾ ਵੀ ਟੈਸਟ ਕੀਤਾ ਗਿਆ ਸੀ ਤੇ ਸਾਡਾ ਇਹ ਟੈਸਟ ਸਕਾਰਾਤਮਕ ਆਇਆ।

ਦੱਸ ਦਈਏ ਕਿ ਹੈਂਕਸ ਨੂੰ ਇਸ ਫਿਲਮ 'ਚ ਰੂਫੁਸ ਸੇਵੇਲ, ਆਸਟਿਨ ਬਟਲਰ, ਮੈਗੀ ਗੇਲੇਨਹਾਲ ਤੇ ਓਲੀਵਿਆ ਡੇ ਜਾਨਜ਼ ਨਾਲ ਕਾਸਟ ਕੀਤਾ ਗਿਆ ਹੈ। ਵਾਰਨਰ ਬ੍ਰੋਜ਼ ਨੇ ਕਿਹਾ ਕਿ ਉਹ ਆਸਟ੍ਰੇਲੀਅਨ ਹੈਲਥ ਏਜੰਸੀਜ਼ ਨਾਲ ਗੱਲਬਾਤ ਕਰ ਰਹੇ ਹਾਂ ਤਾਂਕਿ ਇਸ ਗੱਲ ਦਾ ਪਤਾ ਕੀਤਾ ਜਾ ਸਕੇ ਕਿ ਉਹ ਕੌਣ ਸੀ, ਜਿਸ ਦੇ ਸਪੰਰਕ 'ਚ ਆਉਣ ਤੋਂ ਬਾਅਦ ਟੌਮ ਨੂੰ ਇਹ ਬੀਮਾਰੀ ਹੋਈ ਹੈ।

ਆਮਿਰ ਖਾਨ ਬਣਾ ਰਹੇ ਹਨ ਟੌਮ ਦੀ ਫਿਲਮ ਦਾ ਰੀਮੇਕ
ਟੌਮ ਇਕ ਕਮਾਲ ਦੇ ਅਭਿਨੇਤਾ ਹਨ ਤੇ ਦੱਸ ਦਈਏ ਕਿ ਟੌਮ ਦੀ ਫਿਲਮ 'ਫਾਰੈਸਟ ਗੰਪ' ਨੂੰ ਹੀ ਹਿੰਦੀ ਰੀਮੇਕ ਕਰਦੇ ਹੋਏ ਆਮਿਰ ਖਾਨ ਆਪਣੀ ਫਿਲਮ 'ਲਾਲ ਸਿੰਘ ਚੱਡਾ' ਬਣਾ ਰਹੇ ਹਨ। ਆਮਿਰ ਖਾਨ ਦੀ ਇਸ ਫਿਲਮ ਦਾ ਪਹਿਲਾ ਲੁੱਕ ਵੀ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਪੋਸਟਰ 'ਚ ਆਮਿਰ ਖਾਨ ਇਕ ਸਰਦਾਰ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।

 

ਇਹ ਵੀ ਪੜ੍ਹੋ: ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਡਾ' ਬਾਰੇ ਗਿੱਪੀ ਗਰੇਵਾਲ ਨੇ ਕੀਤਾ ਇਹ ਖੁਲਾਸਾ


Tags: Tom HanksRita WilsonTest PositiveCoronavirusAustraliaTwitterColonel Tom Parker

About The Author

sunita

sunita is content editor at Punjab Kesari