FacebookTwitterg+Mail

ਸਨੂਪ ਡੌਗ ਦੀ ਐਲਬਮ ਦੇ ਕਵਰ 'ਤੇ ਨਜ਼ਰ ਆਈ 'ਟਰੰਪ ਦੀ ਲਾਸ਼'

trump s body seen on the cover of sunoom dog s album
04 November, 2017 10:41:01 PM

ਲਾਂਸ ਏਜੰਲਸ — ਅਮਰੀਕੀ ਰੈਪਰ-ਗਾਇਕ ਸਨੂਪ ਡੌਗ ਨੇ 'ਮੇਕ ਅਮਰੀਕਾ ਕਰੀਪ ਅਗੇਨ' ਐਲਬਮ ਕਵਰ ਦੀ ਇਕ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕਰ ਵਿਵਾਦ ਪੈਦਾ ਕਰ ਦਿੱਤਾ ਹੈ। ਇਸ ਫੋਟੋ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਾਸ਼ ਨੂੰ ਦਿਖਾਇਆ ਗਿਆ ਹੈ। ਹਾਲਾਂਕਿ ਵਿਵਾਦ ਤੋਂ ਬਾਅਦ ਫੋਟੋ ਨੂੰ ਡਿਲੀਟ ਕਰ ਦਿੱਤਾ ਗਿਆ। 
ਫੋਟੋ 'ਚ ਸਨੂਪ ਡੌਗ, ਅਮਰੀਕੀ ਝੰਡੇ 'ਚ ਲਪੇਟੀ ਇਕ ਲਾਸ਼ ਨੂੰ ਦੇਖ ਰਹੇ ਹਨ ਅਤੇ ਇਕ ਪਾਸੇ ਟਰੰਪ ਲਿੱਖਿਆ ਹੋਇਆ ਸੀ। 46 ਸਾਲਾਂ ਸਨੂਪ ਡੌਗ ਦੇ ਪ੍ਰਚਾਰ ਦਾ ਕੰਮ ਦੇਖਣ ਵਾਲੇ ਇਕ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਦਾ ਐਲਬਮ ਪਹਿਲਾਂ ਹੀ ਅਲਗ ਕਵਰ ਦੇ ਨਾਲ ਆ ਚੁੱਕਿਆ ਹੈ। 
ਨਵੀਂ ਕਵਰ ਫੋਟੋ 'ਚ ਟਰੰਪ ਦੀ ਲਾਲ ਟੋਪੀ ਨਾਲ 'ਮੇਕ ਅਮਰੀਕਾ ਗ੍ਰੇਟ ਅਗੇਨ' ਦਾ ਮਜ਼ਾਕ ਉਡਾਉਂਦੇ ਹੋਏ ਬਲੂ ਬੇਸਬਾਲ ਕੈਪ ਨਾਲ 'ਮੇਕ ਅਮਰੀਕਾ ਕਰੀਪ ਅਗੇਨ' ਲਿੱਖਿਆ ਹੋਇਆ ਹੈ। ਐਲਬਮ ਦੀ ਕਵਰ ਹੀ ਨਹੀਂ ਗਾਣੇ ਦੇ ਟਾਈਟਲ 'ਚ ਵੀ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। 


Tags: Sunup Dog Trump body ਸਨੂਪ ਡੌਗ ਟਰੰਪ ਦੀ ਲਾਸ਼