FacebookTwitterg+Mail

ਜਰਮਨੀ ਵਿਚ ਕੁਰਦਿਸ਼ ਭਾਈਚਾਰੇ ਦੇ ਕਾਰਜਕ੍ਰਮ ਵਿਚ ਸੁੱਟਿਆ ਗਿਆ ਸਮੌਕ ਬੰਬ

unknown  injured  bomb
22 August, 2017 11:46:33 AM

ਬਰਲਿਨ— ਕੁਰਦਿਸ਼ ਭਾਈਚਾਰੇ ਦੇ ਇਕ ਕਾਰਜਕ੍ਰਮ ਵਿਚ ਐਤਵਾਰ ਰਾਤ ਕੁਝ ਅਣਜਾਣ ਲੋਕਾਂ ਦੁਆਰਾ ਸਮੌਕ ਬੰਬ ਸੁੱਟੇ ਜਾਣ ਕਾਰਨ 9 ਲੋਕ ਜ਼ਖਮੀ ਹੋ ਗਏ। ਬਰਲਿਨ ਪੁਲਸ ਨੇ ਦੱਸਿਆ ਕਿ ਬੰਬ ਉਦੋਂ ਸੁੱਟਿਆ ਗਿਆ ਜਦੋਂ ਕੁਰਦ ਭਾਈਚਾਰੇ ਦੇ ਲੋਕ ਇਰਾਕ ਦੇ ਸੈਮੀ-ਆਟੋਨੋਮਸ ਕੁਰਦ ਖੇਤਰ ਦੀ ਆਜ਼ਾਦੀ ਲਈ ਅਗਲੇ ਮਹੀਨੇ ਰਾਇਸ਼ੁਮਾਰੀ ਕਰਾਉਣ ਨਾਲ ਸੰਬੰਧਿਤ ਬੈਠਕ ਦਾ ਆਯੋਜਨ ਕਰ ਰਹੇ ਸਨ।
ਬੰਬ ਸੁੱਟਣ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗੀ ਸੀ। ਇਸ ਆਯੋਜਨ ਵਿਚ 400 ਲੋਕ ਸ਼ਾਮਲ ਸਨ। ਉੱਥੇ ਤੁਰਕੀ ਸਰਕਾਰ ਨੇ ਇਸ ਤਰ੍ਹਾਂ ਦੀ ਕਿਸੇ ਵੀ ਰਾਇਸ਼ੁਮਾਰੀ ਵਿਰੁੱਧ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਗ੍ਰਹਿ ਯੁੱਧ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ।
ਤੁਰਕੀ ਆਪਣੇ ਦੱਖਣੀ-ਪੂਰਬੀ ਖੇਤਰਾਂ ਦੀ ਆਬਾਦੀ ਦੀ ਆਜ਼ਾਦੀ ਲਈ ਕੁਰਦ ਨਾਲ ਇਕ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਹਮਲਾਵਰਾਂ ਦੀ ਕੋਈ ਪਹਿਚਾਣ ਨਹੀਂ ਹੋਈ ਹੈ।


Tags: ਅਣਜਾਣਜ਼ਖਮੀ ਬੰਬ Unknown injured bomb