FacebookTwitterg+Mail

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਪੁੱਜੀ ਰਸ਼ਮੀ ਦੇਸਾਈ, ਵਾਇਰਲ ਹੋਈ ਤਸਵੀਰ

bigg boss mata vaishno devi rashmi desai picture viral
03 November, 2020 04:51:11 PM

ਮੁੰਬਈ/ਜੰਮੂ- ਬਿਗ ਬੌਸ ਫੇਮ ਅਦਾਕਾਰਾ ਰਸ਼ਮੀ ਦੇਸਾਈ ਇੰਨੀਂ ਦਿਨੀਂ ਵੈਸ਼ਣੋ ਦੇਵੀ ਗਈ ਹੋਈ ਹੈ। ਰਸ਼ਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਲਵਾਰ ਸੂਟ ਪਾ ਕੇ ਖੜ੍ਹੀ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਰਸ਼ਮੀ ਨੇ ਮਾਂ ਵੈਸ਼ਣੋ ਦੇਵੀ ਸ਼ਰਾਇਨ ਨੂੰ ਟੈਗ ਕੀਤਾ ਹੈ। ਤਸਵੀਰ ਨੂੰ ਕੁਝ ਹੀ ਘੰਟਿਆਂ 'ਚ ਲੱਖਾਂ ਲੋਕਾਂ ਨੇ ਲਾਈਕ ਅਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਰਸ਼ਮੀ ਨਰਾਤਿਆਂ ਦੇ ਦਿਨਾਂ 'ਚ ਰਵਾਇਤੀ ਕੱਪੜਿਆਂ 'ਚ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਬਹੁਤ ਵਾਇਰਲ ਹੋਈਆਂ ਸਨ। 

Punjabi Bollywood Tadkaਇਕ ਤਸਵੀਰ 'ਚ ਉਨ੍ਹਾਂ ਨੇ ਖ਼ੁਦ ਨੂੰ ਉੱਤਰ ਪ੍ਰਦੇਸ਼ ਦੀ ਬਿਊਟੀ ਕਿਹਾ ਸੀ। ਦੱਸ ਦੇਈਏ ਕਿ ਨਾਗਿਨ ਫੇਮ ਅਦਾਕਾਰਾ ਰਿਐਲਿਟੀ ਟੀ.ਵੀ. ਸ਼ੋਅ ਬਿਗ ਬੌਸ 'ਚ ਕਾਫ਼ੀ ਚਰਚਾ 'ਚ ਰਹੀ ਸੀ। ਬਿਗ ਬੌਸ ਹਾਊਸ ਦੇ ਅੰਦਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਖੁਲਾਸਿਆਂ ਨੇ ਰਸ਼ਮੀ ਨੂੰ ਅਚਾਨਕ ਕਾਫ਼ੀ ਸੁਰਖੀਆਂ 'ਚ ਲਿਆ ਦਿੱਤਾ ਸੀ। ਇਸ ਸਾਲ ਦੇ ਬਿਗ ਬੌਸ ਨੂੰ ਵੀ ਰਸ਼ਮੀ ਫੋਲੋਅ ਕਰ ਰਹੀ ਹੈ। ਰਸ਼ਮੀ ਜਦੋਂ ਖ਼ੁਦ ਬਿਗ ਬੌਸ ਹਾਊਸ 'ਚ ਮੌਜੂਦ ਸੀ ਤਾਂ ਉਨ੍ਹਾਂ ਦਾ ਸਭ ਤੋਂ ਵੱਡਾ ਝਗੜਾ ਸਿਧਾਰਥ ਸ਼ੁਕਲਾ ਦੇ ਨਾਲ ਹੋਇਆ ਸੀ। ਹਾਲ ਹੀ 'ਚ ਜਦੋਂ ਸਿਧਾਰਥ ਵਾਪਸ ਬਿਗ ਬੌਸ ਹਾਊਸ 'ਚ ਗਏ ਤਾਂ ਰਸ਼ਮੀ ਨੇ ਉਨ੍ਹਾਂ ਨੇ ਨਿਸ਼ਾਨਾ ਵੀ ਸਾਧਿਆ ਸੀ।

Punjabi Bollywood Tadka

Punjabi Bollywood Tadka


Tags: Bigg Boss Mata Vaishno Devi Rashmi Desai picture viral ਬਿਗ ਬੌਸ ਮਾਤਾ ਵੈਸ਼ਣੋ ਦੇਵੀ ਰਸ਼ਮੀ ਦੇਸਾਈ ਤਸਵੀਰ ਵਾਇਰਲ

About The Author

DIsha

DIsha is content editor at Punjab Kesari