FacebookTwitterg+Mail

Box Office : ਤੀਜੇ ਹਫਤੇ '102 ਨਾਟ...' ਦੀ ਕਮਾਈ 'ਚ ਆਈ ਗਿਰਾਵਟ, ਜਾਣੋ ਕਲੈਕਸ਼ਨ

102 not out
19 May, 2018 07:08:24 PM

ਮੁੰਬਈ (ਬਿਊਰੋ)— ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਸਟਾਰਰ ਫਿਲਮ '102 ਨਾਟ ਆਊਟ' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 27.60 ਕਰੋੜ, ਦੂਜੇ ਹਫਤੇ 14.16 ਕਰੋੜ ਅਤੇ ਤੀਜੇ ਹਫਤੇ ਪਹਿਲੇ ਦਿਨ ਸ਼ੁੱਕਰਵਾਰ 77 ਲੱਖ ਦੀ ਕਮਾਈ ਕਰ ਲਈ ਹੈ। ਇਸ ਹਿਸਾਬ ਨਾਲ ਫਿਲਮ ਨੇ ਪਹਿਲੇ 2 ਹਫਤਿਆਂ ਦੇ ਮੁਕਾਬਲੇ ਤੀਜੇ ਹਫਤੇ ਦੇ ਪਹਿਲੇ ਦਿਨ ਦੀ ਕਮਾਈ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਫਿਲਮ ਨੇ ਕੁੱਲ ਮਿਲਾ ਕੇ ਬਾਕਸ ਆਫਿਸ 'ਤੇ 15 ਦਿਨਾਂ 'ਚ 42.63 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ '102 ਨਾਟ ਆਊਟ' ਉਮੇਸ਼ ਸ਼ੁਕਲਾ ਦੇ ਨਿਰਦੇਸ਼ਨ ਹੇਠ ਬਣੀ ਹੈ। ਫਿਲਮ ਦੀ ਕਹਾਣੀ ਮੁੰਬਈ ਦੇ ਰਹਿਣ ਵਾਲੇ 102 ਸਾਲ ਦੇ ਦੱਤਾਤਰਿਆ ਜਗਜੀਵਨ ਵਖਾਰੀਆ (ਅਮਿਤਾਭ ਬੱਚਨ) ਅਤੇ ਉਸਦੇ 75 ਸਾਲ ਦੇ ਬੇਟੇ ਬਾਬੂਲਾਲ ਦੱਤਾਤਰਿਆ ਵਖਾਰੀਆ (ਰਿਸ਼ੀ ਕਪੂਰ) ਦੀ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 25 ਕਰੋੜ ਦਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Amitabh Bachchan Rishi Kapoor 102 Not Out Umesh Shukla Box Office Hindi Film

Edited By

Kapil Kumar

Kapil Kumar is News Editor at Jagbani.