ਮੁੰਬਈ(ਬਿਊਰੋ)— 'ਨਾਗਿਨ' ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਅੱਜਕੱਲ ਆਪਣੇ ਇਕ ਵੀਡੀਓ ਕਰਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਆਸ਼ਕਾ ਪਤੀ ਬ੍ਰੇਂਟ ਗੋਬਲੇ ਨਾਲ ਗੋਆ 'ਚ ਇੰਜੁਆਏ ਕਰ ਰਹੀ ਹੈ। ਆਸ਼ਕਾ ਜੋ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਆਸ਼ਕਾ ਨੇ ਸੋਸ਼ਲ ਮੀਡੀਆ 'ਤੇ ਸਵਿਮਸੂਟ 'ਚ ਪਤੀ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੈ।
ਅਸਲ 'ਚ ਇਸ ਵੀਡੀਓ 'ਚ ਆਸ਼ਕਾ ਪਤੀ ਨਾਲ ਯੋਗਾ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਆਸ਼ਕਾ ਨੇ ਕਾਲੇ ਰੰਗ ਦਾ ਸਵਿਮਸੂਟ ਪਾਇਆ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਆਸ਼ਕਾ ਨੇ ਕੁਝ ਹੌਟ ਤਸਵੀਰਾਂ ਵੀ ਪੋਸਟ ਕੀਤੀਆਂ ਹਨ।
ਦੱਸਣਯੋਗ ਹੈ ਕਿ ਆਸ਼ਕਾ ਤੇ ਬ੍ਰੇਂਟ ਗੋਬਲ ਦਾ ਵਿਆਹ ਕ੍ਰਿਸ਼ਿਚਨ ਰੀਤੀ-ਰਿਵਾਜਾਂ ਨਾਲ ਹੋਇਆ ਸੀ।ਵਿਆਹ 'ਤੇ ਆਸ਼ਕਾ ਨੇ ਆਪਣੀ ਸੱਸ ਦਾ ਹੀ ਚਿੱਟੇ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।