FacebookTwitterg+Mail

ਹਲਕੀ-ਫੁਲਕੀ ਫਿਲਮ 'ਚ ਕੰਮ ਕਰਨਾ ਚਾਹੁੰਦੀ ਹੈ ਆਲੀਆ

alia bhatt
19 May, 2018 09:34:37 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹੁਣ ਹਲਕੀ-ਫੁਲਕੀ ਫਿਲਮ ਵਿਚ ਕੰਮ ਕਰਨਾ ਚਾਹੁੰਦੀ ਹੈ। ਆਲੀਆ ਦੀ ਫਿਲਮ 'ਰਾਜ਼ੀ' ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਹੈ ਅਤੇ ਉਸ ਨੂੰ ਫਿਲਮ ਲਈ ਕਾਫੀ ਵਾਹ-ਵਾਹ ਵੀ ਮਿਲ ਰਹੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਵੀ ਸਫਲਤਾ ਹਾਸਲ ਕੀਤੀ ਹੈ।
Punjabi Bollywood Tadka
ਉਸ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਸ ਨੂੰ ਹਰ ਕੋਈ ਸੀਰੀਅਸ ਫਿਲਮਾਂ ਹੀ ਆਫਰ ਕਰ ਰਿਹਾ ਹੈ, ਜਦੋਂ ਕਿ ਉਹ ਹੁਣ ਲਾਈਟ ਫਿਲਮਾਂ ਵੀ ਕਰਨਾ ਚਾਹੁੰਦੀ ਹੈ ਅਤੇ ਉਸਦੀ ਇਹ ਚਾਹਤ ਵੀ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਉਸ ਨੂੰ ਨਿਰਦੇਸ਼ਕ ਅਸ਼ਵਨੀ ਅਈਅਰ ਤਿਵਾੜੀ ਨੇ ਇਕ ਫਿਲਮ ਆਫਰ ਕੀਤੀ ਹੈ ਅਤੇ ਉਸ ਨੇ ਉਸ ਫਿਲਮ ਨੂੰ ਸਾਈਨ ਵੀ ਕਰ ਲਿਆ ਹੈ।
Punjabi Bollywood Tadka
ਉਸ ਨੇ ਕਿਹਾ ਕਿ ਉਹ ਇਸ ਫਿਲਮ ਨੂੰ ਕਰਨ ਜਾ ਰਹੀ ਹੈ ਅਤੇ ਇਸ ਗੱਲ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਵੀ ਹੈ ਕਿ ਹੁਣ ਉਹ ਥ੍ਹੋੜੀ ਹਲਕੀ-ਫੁਲਕੀ ਫਿਲਮ ਵੀ ਕਰੇਗੀ।
Punjabi Bollywood Tadka


Tags: Alia BhattDharma Productions filmMeghna GulzarRaaziVicky KaushalBareilly Ki BarfiBollywood Celebrity

Edited By

Sunita

Sunita is News Editor at Jagbani.