FacebookTwitterg+Mail

ਆਪਣੇ ਪਿਤਾ ਦੀਆਂ ਕਵਿਤਾਵਾਂ ਨੂੰ ਕੰਪੋਜ਼ ਕਰ ਰਹੇ ਨੇ ਅਮਿਤਾਭ

amitabh bachchan
15 May, 2018 08:42:06 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ ਦੀਆਂ ਕਵਿਤਾਵਾਂ ਨੂੰ ਕੰਪੋਜ਼ ਕਰ ਰਹੇ ਹਨ। ਅਮਿਤਾਭ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਦੀ ਸਭ ਤੋਂ ਮਸ਼ਹੂਰ ਕਵਿਤਾ 'ਮਧੂਸ਼ਾਲਾ' ਨੂੰ ਸੰਗੀਤ ਨਾਲ ਸਜਾ ਕੇ ਤਿਆਰ ਕਰ ਲਿਆ ਹੈ ਅਤੇ ਹੁਣ ਦੂਜੀਆਂ ਕਵਿਤਾਵਾਂ 'ਤੇ ਕੰਮ ਕਰ ਰਹੇ ਹਨ।
Punjabi Bollywood Tadka
ਅਮਿਤਾਭ ਨੇ ਕਿਹਾ ਕਿ ਮੈਂ ਪਿਛਲੇ ਕਈ ਮਹੀਨਿਆਂ ਤੋਂ ਸੰਗੀਤ ਨੂੰ ਲੈ ਕੇ ਵਿਸਥਾਰ 'ਚ ਕੰਮ ਕਰ ਰਿਹਾ ਹਾਂ। ਪਿਤਾ ਜੀ ਦੀਆਂ ਕਵਿਤਾਵਾਂ ਹਨ, ਜਿਨ੍ਹਾਂ ਨੂੰ ਮੈਂ ਸੰਗੀਤਬੱਧ ਕਰ ਰਿਹਾ ਹਾਂ।
Punjabi Bollywood Tadka
ਪਿਤਾ ਜੀ ਦੀਆਂ ਕਵਿਤਾਵਾਂ ਨੂੰ ਸੰਗੀਤ ਨਾਲ ਸਜਾ ਕੇ ਉਸੇ ਸੁਰ ਅਤੇ ਤਾਲ ਵਿਚ ਕੰਪੋਜ਼ ਕਰਨਾ ਅਤੇ ਗਾਉਣਾ ਚਾਹੁੰਦਾ ਹਾਂ, ਜਿਸ ਸੁਰ 'ਚ ਪਿਤਾ ਜੀ ਖੁਦ ਸੁਣਾਉਂਦੇ ਸਨ। ਮੈਂ 'ਮਧੂਸ਼ਾਲਾ' ਨੂੰ ਰਿਕਾਰਡ ਕਰ ਲਿਆ ਹੈ, ਹੋ ਸਕਦਾ ਹੈ ਕਿ ਇਕ-ਅੱਧੇ ਮਹੀਨੇ 'ਚ ਤੁਹਾਡੇ ਸਾਹਮਣੇ ਪੇਸ਼ ਵੀ ਕਰਾਂਗਾ।
Punjabi Bollywood Tadka


Tags: Amitabh BachchanHarivansh Rai Bachchan102 Not OutCheeni Kum Black Pa Shamitabh Piku Wazir

Edited By

Sunita

Sunita is News Editor at Jagbani.