FacebookTwitterg+Mail

ਆਨੰਦ ਆਹੂਜਾ ਨੇ ਵੀ ਬਦਲਿਆ ਨਾਂ, ਸੋਨਮ ਦੇ ਨਾਂ ਦਾ ਇਹ ਅੱਖਰ ਕੀਤਾ ਐਡ

anand ahuja changed his name
17 May, 2018 06:54:41 PM

ਮੁੰਬਈ (ਬਿਊਰੋ)— ਅਭਿਨੇਤਰੀ ਸੋਨਮ ਕਪੂਰ ਦੇ ਵਿਆਹ ਤੋਂ ਬਾਅਦ ਨਾਂ ਬਦਲਣ ਦੇ ਫੈਸਲੇ ਦੀ ਕਈ ਲੋਕਾਂ ਨੇ ਨਿੰਦਿਆ ਕੀਤੀ ਪਰ ਉਸ ਦਾ ਮੰਨਣਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਪਤੀ ਦਾ ਸਰਨੇਮ ਲਗਾਉਣ ਦਾ ਫੈਸਲਾ ਕੀਤਾ। ਸੋਨਮ ਨੇ ਕਿਹਾ ਕਿ ਉਸ ਦੇ ਪਤੀ ਆਨੰਦ ਆਹੂਜਾ ਨੇ ਵੀ ਵਿਆਹ ਕਰਨ ਤੋਂ ਬਾਅਦ ਆਪਣਾ ਨਾਂ ਬਦਲਿਆ ਪਰ ਕਿਸੇ ਨੇ ਇਸ ਬਾਰੇ ਗੱਲ ਨਹੀਂ ਕੀਤੀ।
ਸੋਨਮ ਨੇ ਮੁੰਬਈ 'ਚ ਅੱਠ ਮਈ ਨੂੰ ਆਨੰਦ ਨਾਲ ਵਿਆਹ ਕਰਵਾਇਆ ਸੀ। ਆਪਣੇ ਵਿਆਹ ਦੇ ਤੁਰੰਤ ਬਾਅਦ ਉਸ ਨੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਆਪਣਾ ਨਾਂ ਬਦਲ ਕੇ 'ਸੋਨਮ ਕੇ ਆਹੂਜਾ' ਕਰ ਲਿਆ ਸੀ। ਕਾਨਸ 'ਚ ਦਿੱਤੇ ਇੰਟਰਵਿਊ ਦੌਰਾਨ ਸੋਨਮ ਨੇ ਕਿਹਾ ਕਿ ਉਹ ਹਮੇਸ਼ਾ ਨਾਰੀਵਾਦੀ ਰਹੀ ਹੈ ਤੇ ਨਾਂ ਬਦਲਣ ਦੀ ਪਸੰਦ ਉਸ ਦੀ ਹੈ ਨਾ ਕਿ ਕਿਸੇ ਹੋਰ ਦੀ। ਸੋਨਮ ਕਾਸਮੈਟਿਕ ਬ੍ਰਾਂਡ ਲਾਰੀਅਲ ਲਈ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਉਤਰੀ ਸੀ।
Punjabi Bollywood Tadka
ਸੋਨਮ ਨੇ ਕਿਹਾ, 'ਕਪੂਰ ਵੀ ਮੇਰੇ ਪਿਤਾ ਦਾ ਨਾਂ ਹੈ ਤਾਂ ਇਹ ਵੀ ਇਕ ਤਰ੍ਹਾਂ ਨਾਲ ਪੁਰਸ਼ ਦਾ ਨਾਂ ਹੈ। ਮੈਂ ਦੋਵਾਂ ਨੂੰ ਅਪਣਾਉਣਾ ਚੁਣਿਆ। ਆਨੰਦ ਨੇ ਵੀ ਆਪਣਾ ਨਾਂ ਬਦਲਿਆ ਪਰ ਕਿਸੇ ਨੇ ਵੀ ਇਸ ਬਾਰੇ ਨਹੀਂ ਲਿਖਿਆ। ਮੈਂ ਸਿਰਫ ਸੋਸ਼ਲ ਮੀਡੀਆ 'ਤੇ ਅਜਿਹਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਹ ਮੇਰਾ ਪਲੇਟਫਾਰਮ ਹੈ। ਇਹ ਕਹਿਣ ਲਈ ਮੈਂ ਆਪਣੀ ਮਰਜ਼ੀ ਨਾਲ ਕੁਝ ਚੁਣਿਆ ਹੈ।'
Punjabi Bollywood Tadka
ਆਨੰਦ ਨੇ ਵੀ ਇੰਸਟਾਗ੍ਰਾਮ 'ਤੇ ਆਪਣਾ ਨਾਂ ਬਦਲ ਕੇ ਆਹੂਜਾ ਤੋਂ ਪਹਿਲਾਂ 'ਐੱਸ' ਲਗਾ ਲਿਆ। ਅਭਿਨੇਤਰੀ ਨੇ ਕਿਹਾ, 'ਇਹ ਮੇਰੀ ਨਿੱਜੀ ਪਸੰਦ ਹੈ। ਕਿਸੇ ਨੇ ਵੀ ਮੇਰੇ ਸਿਰ 'ਤੇ ਬੰਦੂਕ ਨਹੀਂ ਰੱਖੀ। ਤੁਹਾਨੂੰ ਉਨ੍ਹਾਂ (ਆਨੰਦ) ਤੋਂ ਪੁੱਛਣਾ ਚਾਹੀਦਾ ਹੈ। ਉਨ੍ਹਾਂ ਨੇ ਵੀ ਆਪਣਾ ਨਾਂ ਬਦਲਿਆ ਤੇ ਨਾਂ 'ਚ ਕੁਝ ਲਗਾਉਣ ਦਾ ਫੈਸਲਾ ਕੀਤਾ। ਨਾਰੀਵਾਦ ਦਾ ਮਤਲਬ ਹੈ ਸਮਾਨ ਮੌਕੇ ਤੇ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ। ਜੇਕਰ ਮੈਂ ਆਪਣਾ ਨਾਂ ਬਦਲਣਾ ਚਾਹੁੰਦੀ ਹਾਂ ਜਾਂ ਨਹੀਂ ਬਦਲਣਾ ਚਾਹੁੰਦੀ ਤਾਂ ਇਹ ਮੇਰੀ ਖੁਦ ਦੀ ਪਸੰਦ ਹੈ।' ਅਜਿਹੀਆਂ ਖਬਰਾਂ ਹਨ ਕਿ ਵਿਆਹ ਤੋਂ ਬਾਅਦ ਸੋਨਮ ਲੰਡਨ 'ਚ ਰਹੇਗੀ ਪਰ ਅਭਿਨੇਤਰੀ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਬ੍ਰਿਟਿਸ਼ ਰਾਜਧਾਨੀ ਤੇ ਮੁੰਬਈ ਵਿਚਾਲੇ ਆਪਣਾ ਸਮਾਂ ਵੰਡ ਲਿਆ ਸੀ।


Tags: Anand Ahuja Sonam Kapoor Name Social Media Marriage Cannes

Edited By

Rahul Singh

Rahul Singh is News Editor at Jagbani.