ਮੁੰਬਈ (ਬਿਊਰੋ)— ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦਾ ਵਿਆਹ 8 ਮਾਰਚ ਨੂੰ ਆਨੰਦ ਆਹੂਜਾ ਨਾਲ ਹੋਇਆ। ਵਿਆਹ ਤੋਂ ਬਾਅਦ ਜਿਥੇ ਸੋਨਮ ਕਪੂਰ 71ਵੇਂ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਲਈ ਰਵਾਨਾ ਹੋਈ, ਉਥੇ ਸਮਾਂ ਕੱਢ ਕੇ ਅਨਿਲ ਕਪੂਰ ਵੀ ਪਤਨੀ ਸੁਨੀਤਾ ਨਾਲ ਰੈਸਟੋਰੈਂਟ ਪਹੁੰਚ ਗਏ। ਐਤਵਾਰ ਦੇ ਦਿਨ ਅਨਿਲ ਪਤਨੀ ਸੁਨੀਤਾ ਨਾਲ ਬਾਂਦਰਾ ਸਥਿਤ ਨਾਰਾ ਥਾਈ ਰੈਸਟੋਰੈਂਟ ਦੇ ਬਾਹਰ ਨਜ਼ਰ ਆਏ। ਇਸ ਦੌਰਾਨ ਅਨਿਲ ਕਪੂਰ ਜਿਥੇ ਬਲੈਕ ਟਰੈਕ ਸੂਟ 'ਚ ਦਿਖੇ, ਉਥੇ ਸੁਨੀਤ ਵੀ ਬਲੈਕ ਡਰੈੱਸ 'ਚ ਹੀ ਨਜ਼ਰ ਆਈ। ਉਥੇ ਦਿੱਲੀ 'ਚ ਹੋਏ ਯੂਨੀਸੇਫ ਦੇ ਇਕ ਇਵੈਂਟ 'ਚ ਕਰੀਨਾ ਕਪੂਰ ਟਰਡੀਸ਼ਨਲ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਕਰੀਨਾ ਕਿਸੇ ਦੁਲਹਨ ਵਾਂਗ ਤਿਆਰ ਹੋਈ ਲੱਗ ਰਹੀ ਸੀ। ਉਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਨਾਲ ਮੁੰਬਈ ਦੇ ਪੋਲਿੰਗ ਹੋਟਲ ਦੇ ਬਾਹਰ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਸੁਸ਼ਮਿਤਾ ਸੇਨ, ਮੋਨੀਕਾ ਬੇਦੀ, ਉਰਵਸ਼ੀ ਰੌਤੇਲਾ, ਹੰਸਿਕਾ ਮੋਟਵਾਨੀ, ਈਸ਼ਾ ਗੁਪਤਾ, ਪਰਿਣੀਤੀ ਚੋਪੜਾ ਤੇ ਮੰਦਿਰਾ ਬੇਦੀ ਵਰਗੇ ਸਿਤਾਰੇ ਏਅਰਪੋਰਟ ਦੇ ਬਾਹਰ ਕੈਮਰੇ 'ਚ ਕੈਦ ਹੋਏ।