FacebookTwitterg+Mail

ਜਨਮਦਿਨ ਮੌਕੇ ਦੇਖੋ ਅਨੁਸ਼ਕਾ ਸ਼ਰਮਾ ਦੇ ਬਚਪਨ ਦੀਆਂ ਬੇਹੱਦ ਕਿਊਟ ਤਸਵੀਰਾਂ

anushka sharma childhood pics
01 May, 2018 01:51:10 PM

ਮੁੰਬਈ (ਬਿਊਰੋ)— ਅੱਜ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਅੱਜ ਤੁਹਾਨੂੰ ਅਨੁਸ਼ਕਾ ਦੇ ਬਚਪਨ ਦੀਆਂ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
Punjabi Bollywood Tadka
ਅਨੁਸ਼ਕਾ ਸ਼ਰਮਾ ਨੇ ਆਪਣਾ ਬਚਪਨ ਦੂਨ ਦੇ ਨੇਸ਼ਵਿਲਾ ਰੋਡ 'ਤੇ 'ਸ਼ੀਲਾ ਭਵਨ' 'ਚ ਆਪਣਾ ਬਚਪਨ ਬਤੀਤ ਕੀਤਾ।
Punjabi Bollywood Tadka
ਇਸ ਘਰ 'ਚ ਹੁਣ ਅਨੁਸ਼ਕਾ ਦੀ ਦਾਦੀ, ਚਾਚਾ ਤੇ ਚਾਚੀ ਰਹਿੰਦੇ ਹਨ। ਹਾਲਾਂਕਿ ਹੁਣ ਅਨੁਸ਼ਕਾ ਇਥੇ ਕਾਫੀ ਘੱਟ ਆਉਂਦੀ ਹੈ ਪਰ ਜਦੋਂ ਵੀ ਆਉਂਦੀ ਹੈ ਤਾਂ ਬਚਪਨ ਨੂੰ ਯਾਦ ਕਰਕੇ ਕਾਫੀ ਖੁਸ਼ ਹੋ ਜਾਂਦੀ ਹੈ।
Punjabi Bollywood Tadka
ਅਨੁਸ਼ਕਾ ਬਚਪਨ 'ਚ ਸਕੂਲ ਦੀਆਂ ਛੁੱਟੀਆਂ 'ਚ ਆਪਣੇ ਪਿਤਾ ਏ. ਕੇ. ਸ਼ਰਮਾ ਨਾਲ ਇਥੇ ਆਉਂਦੀ ਸੀ। ਚਚੇਰੇ ਭਰਾ-ਭੈਣਾਂ ਨਾਲ ਮਸਤੀ ਕਰਦੀ ਸੀ।
Punjabi Bollywood Tadka
ਅਨੁਸ਼ਕਾ ਦੀ ਦਾਦੀ ਉਰਮਿਲਾ ਸ਼ਰਮਾ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਅੱਜ ਵੀ ਇਸੇ ਘਰ 'ਚ ਰਹਿੰਦੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਅਨੁਸ਼ਕਾ ਨੂੰ ਵਿਰਾਟ ਨਾਲ ਪਿਆਰ ਵੀ ਇਥੇ ਹੋਇਆ ਸੀ। ਦਾਦੀ ਉਨ੍ਹਾਂ ਬਾਰੇ ਵੀ ਬਹੁਤ ਕੁਝ ਦੱਸਦੀ ਹੈ।
Punjabi Bollywood Tadka
ਇਨ੍ਹਾਂ ਗਲੀਆਂ 'ਚ ਅਨੁਸ਼ਕਾ ਤੇ ਵਿਰਾਟ ਆਪਸ 'ਚ ਕ੍ਰਿਕਟ ਖੇਡਿਆ ਕਰਦੇ ਸਨ। ਉਦੋਂ ਤੋਂ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ।
Punjabi Bollywood Tadka
ਅਨੁਸ਼ਕਾ ਸ਼ਰਮਾ ਅੱਜ ਭਾਵੇਂ ਵੱਡੀ ਸਟਾਰ ਬਣ ਚੁੱਕੀ ਹੈ ਪਰ ਉਹ ਪੇਸ਼ੇ ਤੋਂ ਕਦੇ ਵੀ ਮਾਡਲ ਜਾਂ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ। ਉਸ ਦੀ ਇੱਛਾ ਹਮੇਸ਼ਾ ਇਕ ਪੱਤਰਕਾਰ ਬਣਨ ਦੀ ਸੀ।
Punjabi Bollywood TadkaPunjabi Bollywood Tadka


Tags: Anushka Sharma Childhood Pics Virat Kohli Birthday Marriage

Edited By

Rahul Singh

Rahul Singh is News Editor at Jagbani.